Friday, July 5, 2024
HomePunjabi NewsLiberal Breakingਕਿਸਾਨ ਆਗੂ ਰਾਜੇਵਾਲ ਦਾ ਵੱਡਾ ਬਿਆਨ ਕਿਹਾ, ਕੇਜਰੀਵਾਲ ਮੈਨੂੰ ਬਣਾਉਣਾ ਚਾਹੁੰਦੇ ਸਨ...

ਕਿਸਾਨ ਆਗੂ ਰਾਜੇਵਾਲ ਦਾ ਵੱਡਾ ਬਿਆਨ ਕਿਹਾ, ਕੇਜਰੀਵਾਲ ਮੈਨੂੰ ਬਣਾਉਣਾ ਚਾਹੁੰਦੇ ਸਨ ਪੰਜਾਬ ਦਾ ਸੀਐਮ

ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਵੱਡੇ ਖੁਲਾਸੇ ਕੀਤੇ ਹਨ। ਰਾਜੇਵਾਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸਨ। ਇਹਨਾਂ ਸਭ ਗੱਲਾਂ ਦਾ ਖੁਲਾਸਾ ਇੱਕ ਨਿੱਜੀ ਨਿਊਜ਼ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਦੌਰਾਨ ਉਹਨਾਂ ਨੇ ਕੀਤਾ ਹੈ । ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨਾਲ ਸਭ ਕੁਝ ਤੈ ਹੋ ਗਿਆ ਸੀ ।

ਪਰ ਵਿਧਾਨ ਸਭਾ ਚੋਣਾਂ ਲੜਨਾ ਉਹਨਾਂ ਦੀ ਸਭ ਤੋਂ ਵੱਡੀ ਭੁੱਲ ਸੀ ਤੇ ਉਹ ਮੁੜ ਕੇ ਦੁਬਾਰਾ ਕਦੀ ਵੀ ਚੋਣਾਂ ਵਿੱਚ ਖੜੇ ਨਹੀਂ ਹੋਣਗੇ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬ ਵਿੱਚ ਭਾਜਪਾ ਦੇ ਉਮੀਦਵਾਰਾਂ ਦੇ ਲਗਾਤਾਰ ਵਿਰੋਧ ਦੌਰਾਨ ਖੁੱਲ੍ਹ ਕੇ ਬੋਲਦਿਆਂ ਕਿਹਾ ਕਿ ਬੀਜੇਪੀ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਸਾਡੇ ਕੋਲ ਵਿਰੋਧ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ। ਜੇਕਰ ਇਹ ਆਗੂ ਭਾਜਪਾ ਦੀ ਟਿਕਟ ‘ਤੇ ਚੋਣ ਲੜਨ ਦੀ ਬਜਾਏ ਟਿਕਟ ਠੁਕਰਾ ਦਿੰਦਾ ਹੈ ਤਾਂ ਲੋਕ ਉਸ ‘ਤੇ ਮਾਣ ਮਹਿਸੂਸ ਕਰਨਗੇ। ਜੋ ਵੀ ਉਮੀਦਵਾਰ ਟਿਕਟ ਛੱਡ ਕੇ ਆਜ਼ਾਦ ਤੌਰ ‘ਤੇ ਚੋਣ ਲੜਦਾ ਸੀ, ਲੋਕਾਂ ਨੇ ਉਸ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਸੀ।

RELATED ARTICLES

Most Popular

Recent Comments