More
    HomePunjabi Newsਪ੍ਰਸਿੱਧ ਕਥਾਵਾਚਕ ਗਿਆਨੀ ਨਿਰਮਲ ਸਿੰਘ ਭੌਰ ਦਾ ਹੋਇਆ ਦੇਹਾਂਤ

    ਪ੍ਰਸਿੱਧ ਕਥਾਵਾਚਕ ਗਿਆਨੀ ਨਿਰਮਲ ਸਿੰਘ ਭੌਰ ਦਾ ਹੋਇਆ ਦੇਹਾਂਤ

    ਕੈਲੀਫੋਰਨੀਆ ਦੇ ਯੁਬਾ ਸ਼ਹਿਰ ’ਚ ਲਿਆ ਆਖਰੀ ਸਾਹ

    ਕਪੂਰਥਲਾ/ਬਿਊਰੋ ਨਿਊਜ਼ : ਪ੍ਰਸਿੱਧ ਕਥਾਵਾਚਕ ਅਤੇ ਉਪਦੇਸ਼ਕ ਗਿਆਨੀ ਨਿਰਮਲ ਸਿੰਘ ਭੌਰ ਦਾ ਅਮਰੀਕਾ ’ਚ ਸਿਹਤ ਵਿਗੜ ਤੋਂ ਬਾਅਦ ਇਲਾਜ ਦੌਰਾਨ ਦੇਹਾਂਤ ਹੋ ਗਿਆ। ਨਿਰਮਲ ਸਿੰਘ ਭੌਰ ਨੇ ਕੈਲੀਫੋਰਨੀਆ ਦੇ ਯੂਬਾ ਸ਼ਹਿਰ ’ਚ ਆਖਰੀ ਸਾਹ ਲਿਆ। ਉਨ੍ਹਾਂ ਦੀ ਯਾਦ ’ਚ 20 ਤੋਂ 26 ਅਕਤੂਬਰ ਤੱਕ ਪਿੰਡ ਭੌਰ ਜ਼ਿਲ੍ਹਾ ਕਪੂਰਥਲਾ ’ਚ ਸਹਿਜ ਪਾਠ ਰੱਖੇ ਜਾਣਗੇ ਅਤੇ ਨਿਰਮਲ ਸਿੰਘ ਭੌਰ ਦੇ ਦੇਹਾਂਤ ਤੋਂ ਬਾਅਦ ਪੂਰੇ ਪਿੰਡ ਵਿਚ ਸ਼ੋਕ ਦੀ ਲਹਿਰ ਹੈ।

    ਗਿਆਨੀ ਨਿਰਮਲ ਸਿੰਘ ਭੌਰ ਦੇ ਵੱਡੇ ਬੇਟੇ ਜਸਵਿੰਦਰ ਸਿੰਘ ਭੌਰ ਨੇ ਦੱਸਿਆ ਕਿ ਉਹ ਢਾਈ ਮਹੀਨੇ ਪਹਿਲਾਂ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਸੱਦੇ ’ਤੇ ਅਮਰੀਕਾ ’ਚ ਆਯੋਜਿਤ ਕੀਤੇ ਜਾਣ ਵਾਲੇ ਕੀਰਤਨ ਸਮਾਗਮ ’ਚ ਹਿੱਸਾ ਲੈਣ ਲਈ ਗਏ ਸਨ। ਪਰ 15 ਅਕਤੂਬਰ ਨੂੰ ਉਨ੍ਹਾਂ ਦੀ ਸਿਹਤ ਅਚਾਨਕ ਖਰਾਬ ਹੋ ਗਈ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

    RELATED ARTICLES

    Most Popular

    Recent Comments