More
    HomePunjabi Newsਬੰਗਲਾਦੇਸ਼ ’ਚ ਕੱਟੜਪੰਥੀਆਂ ਨੇ ਇਸਕਾਨ ’ਤੇ ਬੈਨ ਲਗਾਉਣ ਦੀ ਕੀਤੀ ਮੰਗ

    ਬੰਗਲਾਦੇਸ਼ ’ਚ ਕੱਟੜਪੰਥੀਆਂ ਨੇ ਇਸਕਾਨ ’ਤੇ ਬੈਨ ਲਗਾਉਣ ਦੀ ਕੀਤੀ ਮੰਗ

    ਰੈਲੀਆਂ ’ਚ ਭਗਤਾਂ ਨੇ ਕਤਲੇਆਮ ਦੀ ਦਿੱਤੀ ਧਮਕੀ, ਇਸਕਾਨ ਨੇ ਮੰਗੀ ਸੁਰੱਖਿਆ

    ਚਿਟਗਾਂਵ/ਬਿਊਰੋ ਨਿਊਜ਼ : ਬੰਗਲਾਦੇਸ਼ ਦੇ ਚਿਟਗਾਂਵ ’ਚ ਕੱਟੜ ਇਸਲਾਮਿਕ ਸੰਗਠਨ ਹਿਫਾਜਤ ਏ ਇਸਲਾਮ ਨੇ ਇਸਕਾਨ ਦੇ ਖਿਲਾਫ਼ ਰੈਲੀ ਕੱਢੀ। ਇਸ ਰੈਲੀ ’ਚ ਇਸਕਾਨ ਭਗਤਾਂ ਨੂੰ ਫੜਨ ਅਤੇ ਉਨ੍ਹਾਂ ਦਾ ਕਤਲ ਕਰਨ ਦੇ ਨਾਅਰੇ ਲਗਾਏ ਗਏ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਇਸਕਾਨ ’ਤੇ ਬੈਨ ਨਹੀਂ ਲਗਾਇਆ ਤਾਂ ਉਹ ਅੰਦੋਲਨ ਕਰਨਗੇ। ਉਨ੍ਹਾਂ ਨੇ 5 ਨਵੰਬਰ ਨੂੰ ਹਜਾਰੀਲੇਨ ਇਲਾਕੇ ਦੀ ਘਟਨਾ ’ਚ ਸ਼ਾਮਲ ਲੋਕਾਂ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਨੂੰ ਸਜ਼ਾ ਦੇਣ ਦੀ ਮੰਗ ਵੀ ਕੀਤੀ।

    ਮੀਡੀਆ ਰਿਪੋਰਟਾਂ ਅਨੁਸਾਰ ਲੰਘੇ ਦਿਨੀਂ ਇਕ ਮੁਸਲਿਮ ਵਪਾਰੀ ਓਸਮਾਨ ਅਲੀ ਨੇ ਫੇਸਬੁੱਕ ’ਤੇ ਇਸਕਾਨ ਨੂੰ ਅੱਤਵਾਦੀ ਸੰਗਠਨ ਕਿਹਾ ਸੀ, ਜਿਸ ਤੋਂ ਬੰਗਲਾਦੇਸ਼ੀ ਹਿੰਦੂ ਨਾਰਾਜ਼ ਹੋ ਗਏ ਸਨ ਜਿਸ ਦੇ ਚਲਦਿਆਂ ਉਨ੍ਹਾਂ ਨੇ ਲੰਘੀ 5 ਨਵੰਬਰ ਨੂੰ ਚਿਟਗਾਂਵ ’ਚ ਹਜ਼ਾਰੀਲੇਨ ਇਲਾਕੇ ’ਚ ਉਸਮਾਨ ਦੀ ਦੁਕਾਨ ਅੱਗੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ। ਉਸ ਸਮੇਂ ਪ੍ਰਦਰਸ਼ਨਕਾਰੀਆਂ ’ਤੇ ਆਰਮੀ ਵੱਲੋਂ ਲਾਠੀਚਾਰਜ ਵੀ ਕੀਤਾ ਗਿਆ ਸੀ ਅਤੇ ਇਸ ਦੌਰਾਨ ਕਈ ਪੁਲਿਸ ਮੁਲਾਜ਼ਮ ਅਤੇ ਹੋਰ ਵਿਅਕਤੀ ਜਖਮੀ ਹੋ ਗਏ ਸਨ। ਇਸ ਤੋਂ ਬਾਅਦ ਰਾਦ ਨੂੰ ਅਚਾਨਕ ਪੁਲਿਸ ਨੇ ਹਜ਼ਾਰੀਲੇਨ ਪਹੁੰਚ ਕੇ ਸਥਾਨਕ ਹਿੰਦੂਆਂ ਨੂੰ ਬਹੁਤ ਕੁੱਟਿਆ ਸੀ। ਜਦਕਿ ਇਸਕਾਨ ਵੱਲੋਂ ਦਾਅਵਾ ਕੀਤਾ ਗਿਆ ਕਿ ਹਜ਼ਾਰੀਲੇਨ ਘਟਨਾ ’ਚ ਉਨ੍ਹਾਂ ਦਾ ਕੋਈ ਹੱਥ ਨਹੀਂ ਅਤੇ ਉਨ੍ਹਾਂ ਆਪਣੇ ਭਗਤਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ।

    RELATED ARTICLES

    Most Popular

    Recent Comments