More
    HomePunjabi Newsਅੰਮਿ੍ਤਸਰ ’ਚ ਨਸ਼ੇੜੀ ਨੌਜਵਾਨ ਨੇ ਮਾਂ, ਭਾਬੀ ਅਤੇ ਭਤੀਜੇ ਦੀ ਕੀਤੀ ਹੱਤਿਆ

    ਅੰਮਿ੍ਤਸਰ ’ਚ ਨਸ਼ੇੜੀ ਨੌਜਵਾਨ ਨੇ ਮਾਂ, ਭਾਬੀ ਅਤੇ ਭਤੀਜੇ ਦੀ ਕੀਤੀ ਹੱਤਿਆ

    ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਆਰੋਪੀ ਨੇ ਕੀਤਾ ਆਤਮ ਸਮਰਪਣ

    ਅੰਮਿ੍ਰਤਸਰ/ਬਿਊਰੋ ਨਿਊਜ਼ : ਅੰਮਿ੍ਰਤਸਰ ਜ਼ਿਲ੍ਹੇ ਦੇ ਪਿੰਡ ਕੰਦੋਵਾਲੀ ’ਚ ਲੰਘੀ ਦੇਰ ਰਾਤ ਇਕ ਨਸ਼ੇੜੀ ਨੌਜਵਾਨ ਨੇ ਆਪਣੀ ਮਾਂ, ਭਾਬੀ ਅਤੇ ਭਤੀਜੇ ਦੀ ਹੱਤਿਆ ਕਰ ਦਿੱਤੀ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਆਰੋਪੀ ਨੇ ਥਾਣੇ ਪਹੁੰਚ ਕੇ ਆਤਮ ਸਮਰਪਣ ਕਰ ਦਿੱਤਾ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਆਰੋਪੀ ਦੀ ਪਹਿਚਾਣ ਅੰਮਿ੍ਰਤਪਾਲ ਸਿੰਘ ਵਜੋਂ ਹੋਈ ਜਦਕਿ ਮਿ੍ਰਤਕਾਂ ਦੀ ਪਹਿਚਾਣ ਮਾਂ ਮਨਵੀਰ ਕੌਰ, ਭਾਬੀ ਅਵਨੀਤ ਕੌਰ ਅਤੇ ਭਤੀਜੇ ਸਮਰਥ ਦੇ ਰੂਪ ’ਚ ਕੀਤੀ ਗਈ ਹੈ। ਆਰੋਪੀ ਅੰਮਿ੍ਰਤਪਾਲ ਸਿੰਘ ਨਸ਼ੇ ਕਰਨ ਦਾ ਆਦੀ ਸੀ ਅਤੇ ਪਰਿਵਾਰ ਉਸ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ। ਜਿਸ ਦੇ ਚਲਦਿਆਂ ਉਸ ਨੇ ਟਿ੍ਰਪਲ ਮਰਡਰ ਵਰਗੀ ਘਟਨਾ ਨੂੰ ਅੰਜ਼ਾਮ ਦਿੱਤਾ। ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਆਰੋਪੀ ਅੰਮਿ੍ਰਤਪਾਲ ਸਿੰਘ ਦੀ ਪਤਨੀ ਸ਼ਰਨਜੀਤ ਕੌਰ ਆਪਣੇ ਦੋ ਬੱਚਿਆਂ ਸਮੇਤ ਲੰਘੇ ਦੋ ਸਾਲਾਂ ਤੋਂ ਵੱਖ ਰਹਿ ਰਹੀ ਹੈ। ਜਦਕਿ ਉਸ ਦਾ ਭਰਾ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਵਿਚ ਹੈ ਅਤੇ ਉਸ ਦੀ ਪਤਨੀ ਅਵਰੀਤ ਕੌਰ ਆਪਣੇ ਪੁੱਤਰ ਦੇ ਨਾਲ ਸੱਸ ਮਨਬੀਰ ਕੌਰ ਨਾਲ ਰਹਿੰਦੀ ਸੀ।

    RELATED ARTICLES

    Most Popular

    Recent Comments