More
    HomePunjabi Newsਡੋਨਾਲਡ ਟਰੰਪ ਨੇ ਐਲਨ ਮਸਕ ਅਤੇ ਰਾਮਾਸਵਾਮੀ ਨੂੰ ਸਰਕਾਰ ’ਚ ਕੀਤਾ ਸ਼ਾਮਲ

    ਡੋਨਾਲਡ ਟਰੰਪ ਨੇ ਐਲਨ ਮਸਕ ਅਤੇ ਰਾਮਾਸਵਾਮੀ ਨੂੰ ਸਰਕਾਰ ’ਚ ਕੀਤਾ ਸ਼ਾਮਲ

    ਫਾਕਸ ਟੀਵੀ ਐਂਕਰ ਹੇਗਸੇਥ ਬਣਨਗੇ ਅਮਰੀਕਾ ਦੇ ਨਵੇਂ ਰੱਖਿਆ ਮੰਤਰੀ

    ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤਣ ਤੋਂ ਬਾਅਦ ਡੋਨਾਲਡ ਟਰੰਪ ਸਰਕਾਰ ਬਣਾਉਣ ਦੇ ਲਈ ਆਪਣੀ ਨਵੀਂ ਟੀਮ ਦਾ ਗਠਨ ਕਰਨ ਵਿਚ ਜੁਟ ਗਏ ਹਨ। ਕੁੱਝ ਅਹੁਦਿਆਂ ’ਤੇ ਨਿਯੁਕਤੀਆਂ ਕਰਨ ਤੋਂ ਬਾਅਦ ਉਨ੍ਹਾਂ ਟੈਸਲਾ ਮੁਖੀ ਐਲਨ ਮਸਕ ਅਤੇ ਭਾਰਤੀ ਮੂਲ ਦੇ ਉਦਯੋਗਪਤੀ ਵਿਵੇਕ ਰਾਮਾਸਵਾਮੀ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਮਸਕ ਅਤੇ ਰਾਮਾਸਵਾਮੀ ਟਰੰਪ ਸਰਕਾਰ ’ਚ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸੈਂਸੀ ਵਿਭਾਗ ਦੀ ਅਗਵਾਈ ਕਰਨਗੇ।

    ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸੈਂਸੀ ਇਕ ਨਵਾਂ ਵਿਭਾਗ ਹੈ ਜੋ ਸਰਕਾਰ ਨੂੰ ਬਾਹਰ ਤੋਂ ਸਲਾਹ ਦੇਵੇਗਾ। ਟਰੰਪ ਵੱਲੋਂ ਇਸ ਸਬੰਧੀ ਇਕ ਬਿਆਨ ਵੀ ਜਾਰੀ ਕੀਤਾ ਗਿਆ ਹੈ। ਇਸਦੇ ਨਾਲ ਹੀ ਟਰੰਪ ਨੇ ਆਪਣੀ ਕੈਬਨਿਟ ’ਚ ਫਾਕਸ ਨਿਊਜ਼ ਦੇ ਹੋਸਟ ਪੀਟ ਹੇਗਸੇਥ ਨੂੰ ਵੀ ਜਗ੍ਹਾ ਦਿੱਤੀ ਹੈ। ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਹੇਗਸੇਥ ਅਮਰੀਕਾ ਦੇ ਨਵੇਂ ਰੱਖਿਆ ਮੰਤਰੀ ਹੋਣਗੇ। ਧਿਆਨ ਰਹੇ ਕਿ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਲੰਘੀ 5 ਨਵੰਬਰ ਪਈਆਂ ਵੋਟਾਂ ਦੌਰਾਨ ਡੋਨਾਲਡ ਟਰੰਪ ਨੇ ਵੱਡੀ ਜਿੱਤ ਹਾਸਲ ਕੀਤੀ ਸੀ।

    RELATED ARTICLES

    Most Popular

    Recent Comments