More
    HomePunjabi Newsਟਰੰਪ ਨਾਲ ਵਿਵਾਦ ਦੇ ਬਾਵਜੂਦ ਵੀ ਡੀਲ ਨੂੰ ਤਿਆਰ ਜੇਲੈਂਸਕੀ

    ਟਰੰਪ ਨਾਲ ਵਿਵਾਦ ਦੇ ਬਾਵਜੂਦ ਵੀ ਡੀਲ ਨੂੰ ਤਿਆਰ ਜੇਲੈਂਸਕੀ

    ਅਮਰੀਕਾ ਬੁਲਾਏਗਾ ਤਾਂ ਦੁਬਾਰਾ ਫਿਰ ਜਾਵਾਂਗਾ : ਜੇਲੈਂਸਕੀ

    ਨਵੀਂ ਦਿੱਲੀ/ਬਿਊਰੋ ਨਿਊਜ਼ : ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੇਲੈਂਸਕੀ ਨੇ ਕਿਹਾ ਹੈ ਕਿ ਉਹ ਅਮਰੀਕਾ-ਯੂਕਰੇਨ ਮਿਨਰਲਜ਼ ਡੀਲ ’ਤੇ ਦਸਤਖਤ ਕਰਨ ਦੇ ਲਈ ਤਿਆਰ ਹਨ। ਜੇਲੈਂਸਕੀ ਨੇ ਲੰਡਨ ਵਿਚ ਇਕ ਪ੍ਰੈਸ ਬਰੀਫਿੰਗ ਦੇ ਦੌਰਾਨ ਕਿਹਾ ਕਿ ਉਹ ਪਿਛਲੇ ਹਫਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬਹਿਸ ਤੋਂ ਬਾਅਦ ਵੀ ਅਮਰੀਕਾ ਨਾਲ ਗੱਲਬਾਤ ਕਰਨ ਦੇ ਇਛੁਕ ਹਨ।

    ਜੇਲੈਂਸਕੀ ਨੇ ਕਿਹਾ ਕਿ ਵਾਈਟ ਹਾਊਸ ਵਿਚ ਹੋਈ ਉਸ ਘਟਨਾ ਦਾ ਅਮਰੀਕਾ ਜਾਂ ਯੂਕਰੇਨ ਨੂੰ ਨਹੀਂ, ਬਲਕਿ ਸਿਰਫ ਰੂਸ ਦੇ ਰਾਸ਼ਟਰਪਤੀ ਨੂੰ ਫਾਇਦਾ ਪਹੁੰਚਾਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਮੈਨੂੰ ਮਿਨਰਲ ਡੀਲ ਲਈ ਬੁਲਾਇਆ ਜਾਂਦਾ ਹੈ ਤਾਂ ਮੈਂ ਵਾਈਟ ਹਾਊਸ ਵਾਪਸ ਜਾਵਾਂਗਾ। ਧਿਆਨ ਰਹੇ ਕਿ ਲੰਘੇ ਦਿਨੀਂ ਟਰੰਪ ਨਾਲ ਮਿਨਰਲਜ਼ ਡੀਲ ’ਤੇ ਸਾਈਨ ਕਰਨ ਲਈ ਜੇਲੈਂਸਕੀ ਅਮਰੀਕਾ ਪਹੁੰਚੇ ਸਨ, ਪਰ ਟਰੰਪ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਦੀ ਬਹਿਸ ਹੋ ਗਈ ਸੀ। ਇਸ ਤੋਂ ਬਾਅਦ ਜੇਲੈਂਸਕੀ ਸਮਝੌਤੇ ਕੀਤੇ ਬਿਨਾ ਹੀ ਲੰਡਨ ਚਲੇ ਗਏ ਸਨ। 

    RELATED ARTICLES

    Most Popular

    Recent Comments