More
    HomePunjabi Newsਆਦਮਪੁਰ ਤੋਂ ਮੁੰਬਈ ਲਈ ਰੋਜ਼ਾਨਾ ਉਡਾਣ 5 ਜੂਨ ਤੋਂ

    ਆਦਮਪੁਰ ਤੋਂ ਮੁੰਬਈ ਲਈ ਰੋਜ਼ਾਨਾ ਉਡਾਣ 5 ਜੂਨ ਤੋਂ

    ਦੋਆਬਾ ਤੇ ਹਿਮਾਚਲ ਦੇ ਲੋਕਾਂ ਨੂੰ ਹੋਵੇਗਾ ਫਾਇਦਾ

    ਜਲੰਧਰ/ਬਿਊਰੋ ਨਿਊਜ਼  : ਜਲੰਧਰ ਜ਼ਿਲ੍ਹੇ ’ਚ ਪੈਂਦੇ ਆਦਮਪੁਰ ਹਵਾਈ ਅੱਡੇ ਤੋਂ ਮੁੰਬਈ ਲਈ ਸਿੱਧੀ ਉਡਾਣ 5 ਜੂਨ ਤੋਂ ਸ਼ੁਰੂ ਹੋਵੇਗੀ। ਇਸਦਾ ਸਭ ਤੋਂ ਵੱਧ ਫਾਇਦਾ ਦੁਆਬਾ ਤੇ ਹਿਮਾਚਲ ਦੇ ਲੋਕਾਂ ਨੂੰ ਹੋਵੇਗਾ। ਪੰਜ ਸਾਲਾਂ ਬਾਅਦ ਆਦਮਪੁਰ ਤੋਂ ਮੁੰਬਈ ਲਈ ਸਿੱਧੀ ਉਡਾਣ ਸ਼ੁਰੂ ਹੋ ਰਹੀ ਹੈ। ਇਸਦੀ ਸ਼ੁਰੂਆਤ ਏਅਰਲਾਈਨ ਇੰਡੀਗੋ ਵੱਲੋਂ ਕੀਤੀ ਜਾ ਰਹੀ ਹੈ।

    ਇਹ ਉਡਾਣ ਹਫਤੇ ’ਚ ਸੱਤ ਦਿਨ ਮੁੰਬਈ ਤੋਂ ਆਦਮਪੁਰ ਤੇ ਆਦਮਪੁਰ ਤੋਂ ਮੁੰਬਈ ਜਾਵੇਗੀ। ਮੁੰਬਈ ਤੋਂ ਫਲਾਈਟ ਸ਼ਾਮ ਕਰੀਬ 4.25 ਵਜੇ ਆਵੇਗੀ। ਆਦਮਪੁਰ ਹਵਾਈ ਅੱਡੇ ’ਤੇ 35 ਮਿੰਟ ਰੁਕਣ ਤੋਂ ਬਾਅਦ ਇਹ ਸ਼ਾਮ 5 ਵਜੇ ਮੁੜ ਮੁੰਬਈ ਲਈ ਉਡਾਣ ਭਰੇਗੀ।  

    RELATED ARTICLES

    Most Popular

    Recent Comments