More
    HomePunjabi Newsਕਰਨਾਟਕ ਦੇ ਮੁੱਖ ਮੰਤਰੀ ਸਿੱਧ ਰਮੱਈਆ ਖਿਲਾਫ਼ ਚੱਲੇਗਾ ਭਿ੍ਸ਼ਟਾਚਾਰ ਦਾ ਮੁਕੱਦਮਾ

    ਕਰਨਾਟਕ ਦੇ ਮੁੱਖ ਮੰਤਰੀ ਸਿੱਧ ਰਮੱਈਆ ਖਿਲਾਫ਼ ਚੱਲੇਗਾ ਭਿ੍ਸ਼ਟਾਚਾਰ ਦਾ ਮੁਕੱਦਮਾ

    ਰਾਜਪਾਲ ਥਾਵਰਚੰਦ ਗਹਿਲੋਤ ਨੇ ਮੁਕੱਦਮਾ ਚਲਾਉਣ ਦੀ ਦਿੱਤੀ ਆਗਿਆ

    ਬੰਗਲੁਰੂ/ਬਿਊਰੋ ਨਿਊਜ਼ : ਕਰਨਾਟਕ ਦੇ ਮੁੱਖ ਮੰਤਰੀ ਸਿੱਧ ਰਮੱਈਆ ਖਿਲਾਫ਼ ਜ਼ਮੀਨ ਨਾਲ ਜੁੜੇ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਮੁਕੱਦਮਾ ਚਲੇਗਾ। ਰਾਜਪਾਲ ਥਾਵਰਚੰਦ ਗਹਿਲੋਤ ਨੇ ਵੀ ਮੁੱਖ ਮੰਤਰੀ ਖਿਲਾਫ਼ ਮੁਕੱਦਮਾ ਚਲਾਉਣ ਦੀ ਆਗਿਆ ਦਿੱਤੀ ਹੈ। ਸਿੱਧ ਰਮੱਈਆ ’ਤੇ ਮੈਸੂਰ ਸ਼ਹਿਰੀ ਵਿਕਾਸ ਨਿਗਮ ਦੀ ਜ਼ਮੀਨ ਦੇ ਮੁਆਵਜ਼ ਲਈ ਫਰਜ਼ੀ ਦਸਤਾਵੇਜ਼ ਲਗਾਉਣ ਦਾ ਆਰੋਪ ਹੈ। 26 ਜੁਲਾਈ ਨੂੰ ਰਾਜਪਾਲ ਨੇ ਨੋਟਿਸ ਜਾਰੀ ਕਰਕੇ ਮੁੱਖ ਮੰਤਰੀ ਕੋਲੋਂ ਇਸ ਸਬੰਧੀ 7 ਦਿਨਾਂ ’ਚ ਜਵਾਬ ਮੰਗਿਆ ਸੀ।

    ਲੰਘੀ 1 ਅਗਸਤ ਨੂੰ ਕਰਨਾਟਕ ਸਰਕਾਰ ਨੇ ਰਾਜਪਾਲ ਨੂੰ ਨੋਟਿਸ ਵਾਪਸ ਲੈਣ ਦੀ ਸਲਾਹ ਦਿੱਤੀ ਸੀ ਅਤੇ ਉਨ੍ਹਾਂ ਰਾਜਪਾਲ ’ਤੇ ਸੰਵਿਧਾਨਕ ਸ਼ਕਤੀਆਂ ਦੀ ਦੁਰਵਰਤੋਂ ਕਰਨ ਦਾ ਆਰੋਪ ਲਗਾਇਆ ਸੀ। ਐਮਯੂਡੀਏ ਘੁਟਾਲੇ ’ਚ ਮੁੱਖ ਮੰਤਰੀ ਸਿੱਧ ਰਮੱਈਆ ਉਨ੍ਹਾਂ ਦੀ ਪਤਨੀ ਅਤੇ ਸਾਲ ਸਮੇਤ ਕੁੱਝ ਅਧਿਕਾਰੀਆਂ ਖਿਲਾਫ਼ ਸ਼ਿਕਾਇਤ ਕੀਤੀ ਗਈ ਹੈ। ਐਕਟੀਵਿਸਟ ਟੀ ਜੇ ਇਬਰਾਹਿਮ, ਪ੍ਰਦੀਪ ਸਨੇਹਮਈ ਕਿਸ਼ਨਾ ਦਾ ਆਰੋਪ ਹੈ ਕਿ ਮੁੱਖ ਮੰਤਰੀ ਨੇ ਐਮਯੂਡੀਏ ਅਧਿਕਾਰੀਆਂ ਦੇ ਨਾਲ ਮਿਲ ਕੇ ਮਹਿੰਗੀ ਸਾਈਟਸ ਨੂੰ ਧੋਖਾਧੜੀ ਨਾਲ ਹਾਸਲ ਕਰਨ ਦੇ ਲਈ ਫਰਜ਼ੀ ਦਸਤਾਵੇਜ਼ ਲਗਾਏ ਹਨ।

    RELATED ARTICLES

    Most Popular

    Recent Comments