More
    HomePunjabi Newsਦਿੱਲੀ ਵਿਧਾਨ ਸਭਾ ਲਈ ਕਾਂਗਰਸ ਵੱਲੋਂ 21 ਉਮੀਦਵਾਰਾਂ ਦੀ ਸੂਚੀ ਜਾਰੀ

    ਦਿੱਲੀ ਵਿਧਾਨ ਸਭਾ ਲਈ ਕਾਂਗਰਸ ਵੱਲੋਂ 21 ਉਮੀਦਵਾਰਾਂ ਦੀ ਸੂਚੀ ਜਾਰੀ

    ਕੇਜਰੀਵਾਲ ਖਿਲਾਫ਼ ਕਾਂਗਰਸ ਨੇ ਸੰਦੀਪ ਦੀਕਸ਼ਤ ਨੂੰ ਮੈਦਾਨ ’ਚ ਉਤਾਰਿਆ

    ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਨੇ ਸਾਲ 2025 ਦੇ ਸ਼ੁਰੂ ਵਿੱਚ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ 21 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਦਿੱਲੀ ਸ਼ਹਿਰੀ ਇਕਾਈ ਦੇ ਮੁਖੀ ਦੇਵੇਂਦਰ ਯਾਦਵ ਨੂੰ ਬਾਦਲੀ ਤੋਂ ਅਤੇ ਸਾਬਕਾ ਸੰਸਦ ਮੈਂਬਰ ਸੰਦੀਪ ਦੀਕਸ਼ਤ ਨੂੰ ਨਵੀਂ ਦਿੱਲੀ ਤੋਂ ਉਮੀਦਵਾਰ ਬਣਾਇਆ ਹੈ।

    ਧਿਆਨ ਰਹੇ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਤੋਂ ਮੌਜੂਦਾ ਵਿਧਾਇਕ ਹਨ। ਉਮੀਦ ਹੈ ਕਿ ਸੰਦੀਪ ਦੀਕਸ਼ਤ ਦਾ ਮੁਕਾਬਲਾ ਅਰਵਿੰਦ ਕੇਜਰੀਵਾਲ ਨਾਲ ਹੋਵੇਗਾ। ਇਸੇ ਤਰ੍ਹਾਂ ਕਾਂਗਰਸ ਨੇ ਬੱਲੀਮਾਰਨ ਤੋਂ ਹਾਰੂਨ ਯੂਸਫ, ਪਟਪੜਗੰਜ ਤੋਂ ਚੌਧਰੀ ਅਨਿਲ ਕੁਮਾਰ, ਵਜ਼ੀਰਪੁਰ ਤੋਂ ਰਾਗਿਨੀ ਨਾਇਕ ਅਤੇ ਦਵਾਰਕਾ ਤੋਂ ਆਦਰਸ਼ ਸ਼ਾਸਤਰੀ ਨੂੰ ਵੀ ਉਮੀਦਵਾਰ ਬਣਾਇਆ ਹੈ। ਜਦਕਿ ਅਲੀ ਮਹਿੰਦੀ ਮੁਸਤਫਾਬਾਦ ਤੋਂ, ਅਬਦੁਲ ਰਹਿਮਾਨ ਸੀਲਮਪੁਰ ਤੋਂ, ਰੋਹਿਤ ਚੌਧਰੀ ਨਾਂਗਲੋਈ ਜਾਟ ਤੋਂ ਅਤੇ ਪ੍ਰਵੀਨ ਜੈਨ ਸ਼ਾਲੀਮਾਰ ਬਾਗ ਤੋਂ ਚੋਣ ਲੜਨਗੇ।

    RELATED ARTICLES

    Most Popular

    Recent Comments