More
    HomePunjabi Newsਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਮੰਡੀਆਂ ’ਚ ਕਿਸਾਨਾਂ ਦੀ ਲੁੱਟ ਹੋਣ ਦਾ...

    ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਮੰਡੀਆਂ ’ਚ ਕਿਸਾਨਾਂ ਦੀ ਲੁੱਟ ਹੋਣ ਦਾ ਲਗਾਇਆ ਆਰੋਪ

    ਕਿਹਾ : ਪੰਜਾਬ ਦੀ ਭਗਵੰਤ ਮਾਨ ਸਰਕਾਰ ਅਰਾਮ ਦੀ ਨੀਂਦ ਸੌਂ ਰਹੀ ਹੈ

    ਭੁਲੱਥ/ਬਿਊਰੋ ਨਿਊਜ਼ : ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਕਸਾਨਾਂ ਦੀ ਪਿਛਲੇ ਇਕ ਮਹੀਨੇ ਮੰਡੀਆਂ ’ਚ ਖੁੱਲ੍ਹ ਕੇ ਲੁੱਟ ਖਸੁੱਟ ਹੋਈ ਹੈ। ਕਿਸਾਨਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ ਕਿਉਂਕਿ ਐਮਐਸਪੀ ਤੋਂ ਹੇਠਾਂ ਕਿਸੇ ਨੇ ਤਿੰਨ ਸੌ, ਕਿਸੇ ਨੇ ਚਾਰ ਸੌ ਕਿਸੇ ਨੇ ਪੰਜ ਸੋ ਰੁਪਏ ਕੁਇੰਟਲ ਤੱਕ ਝੋਨੇ ਦੀ ਫ਼ਸਲ ਮਜਬੂਰਨ ਸ਼ੈਲਰਾਂ ਵਾਲਿਆਂ ਨੂੰ ਵੇਚਣੀ ਪਈ, ਦੂਜੇ ਪਾਸੇ ਭਗਵੰਤ ਮਾਨ ਦੀ ਸਰਕਾਰ ਤਾਂ ਸੁੱਤੀ ਪਈ ਲੱਗਦੀ ਹੈ।

    ਉਨ੍ਹਾਂ ਕਿਹਾ ਕਿ ਜਿਹੜਾ ਕੰਮ ਮਾਨ ਸਰਕਾਰ ਨੂੰ ਤਿੰਨ-ਚਾਰ ਮਹੀਨੇ ਪਹਿਲਾਂ ਕਰਨਾ ਚਾਹੀਦਾ ਸੀ, ਉਹ ਹੋ ਨਹੀਂ ਸਕਿਆ, ਕਿਉਂਕਿ ਕੇਂਦਰ ਸਰਕਾਰ ਨਾਲ ਗੱਲ ਕਰਕੇ ਸਾਰੇ ਗੁਦਾਮ ਖਾਲੀ ਕਰਵਾਉਣੇ ਚਾਹੀਦੇ ਸਨ। ਪੰਜਾਬ ਦੇ ਸ਼ੈਲਰਾਂ ਵਾਲਿਆਂ ਨਾਲ ਬੈਠ ਕੇ ਐਗਰੀਮੈਂਟ ਕਰਕੇ ਕੰਮ ਕਰਨਾ ਚਾਹੀਦਾ ਸੀ, ਹੁਣ ਜਦੋਂ ਦੇਖਿਆ ਕਿ ਪੰਜਾਬ ਦੇ ਕਿਸਾਨਾਂ ਨੇ ਧਰਨੇ ਰੋਸ ਮੁਜ਼ਾਹਰੇ ਸ਼ੁਰੂ ਕੀਤੇ ਹੋਏ ਹਨ ਤੇ ਕਿਸਾਨ ਜਥੇਬੰਦੀਆਂ ਸੜ੍ਹਕਾਂ ’ਤੇ ਉਤਰ ਆਈਆਂ ਹਨ, ਤਾਂ ਕੁਝ ਦਿਨ ਪਹਿਲਾਂ ਇਕ ਦਿਖਾਵਾ ਕਰਕੇ ਚੰਡੀਗੜ੍ਹ ਭਾਜਪਾ ਦੇ ਦਫ਼ਤਰ ਦੇ ਬਾਹਰ ਧਰਨਾ ਦੇ ਦਿੱਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਆਉਣ ਵਾਲੀਆਂ ਜ਼ਿਮਨੀ ਚੋਣਾਂ ਦੌਰਾਨ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੋ।

    RELATED ARTICLES

    Most Popular

    Recent Comments