Monday, July 8, 2024
HomePunjabi Newsਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਮਾਨਹਾਨੀ ਦੇ ਮਾਮਲੇ ’ਚ ਮਿਲੀ ਜ਼ਮਾਨਤ

ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਮਾਨਹਾਨੀ ਦੇ ਮਾਮਲੇ ’ਚ ਮਿਲੀ ਜ਼ਮਾਨਤ

ਮਾਮਲੇ ਦੀ ਅਗਲੀ ਸੁਣਵਾਈ 30 ਜੁਲਾਈ ਨੂੰ ਹੋਵੇਗੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਸੀਨੀਅਰ ਕਾਂਗਰਸੀ ਆਗੂ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਮਾਨਹਾਨੀ ਦੇ ਇਕ ਮਾਮਲੇ ਵਿਚ ਬੰਗਲੁਰੂ ਦੀ ਕੋਰਟ ਵਿਚ ਪੇਸ਼ ਹੋਏ। ਬੰਗਲੁਰੂ ਦੀ ਸਪੈਸ਼ਲ ਅਦਾਲਤ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਮਾਨਹਾਨੀ ਦੇ ਮਾਮਲੇ ਵਿਚ ਜ਼ਮਾਨਤ ਦੇ ਦਿੱਤੀ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ 30 ਜੁਲਾਈ ਨੂੰ ਹੋਵੇਗੀ।

ਰਾਹੁਲ ਗਾਂਧੀ ਖਿਲਾਫ਼ ਕਰਨਾਟਕ ਦੇ ਭਾਜਪਾ ਆਗੂ ਐਸ ਕੇਸ਼ਵ ਪ੍ਰਸ਼ਾਦ ਵੱਲੋਂ 8 ਮਈ 2023 ਨੂੰ ਮਾਨਹਾਨੀ ਦਾ ਇਹ ਮਾਮਲਾ ਦਰਜ ਕਰਵਾਇਆ ਗਿਆ ਸੀ। ਉਨ੍ਹਾਂ ਆਰੋਪ ਲਗਾਇਆ ਸੀ ਕਿ ਰਾਹੁਲ ਗਾਂਧੀ, ਡੀ. ਕੇ. ਸ਼ਿਵਕੁਮਾਰ ਅਤੇ ਸਿੱਧ ਰਮੱਈਆ ਵਰਗੇ ਕਾਂਗਰਸੀ ਆਗੂ ਭਾਰਤੀ ਜਨਤਾ ਪਾਰਟੀ ਨੂੰ ਭਿ੍ਰਸ਼ਟ ਕਹਿ ਰਹੇ ਹਨ। ਕਾਂਗਰਸ ਪਾਰਟੀ ਨੇ 5 ਮਈ 2023 ਨੂੰ ਅਖ਼ਬਾਰਾਂ ’ਚ ਇਸ਼ਤਿਹਾਰ ਦੇ ਕੇ ਕੋਵਿਡ ਕਿਟ ਟੈਂਡਰ ਸੌਦੇ ’ਚ 75 ਫੀਸਦੀ, ਪੀਡਬਲਿਊ ਡੀ ਟੈਂਡਰ ਦੇ ਲਈ 40 ਪ੍ਰਤੀਸ਼ਤ ਸਮੇਤ ਹੋਰ ਕਈ ਸੌਦਿਆਂ ’ਚ ਭਾਜਪਾ ’ਤੇ ਕਮਿਸ਼ਨ ਲੈਣ ਦਾ ਆਰੋਪ ਲਗਾਇਆ ਸੀ।

RELATED ARTICLES

Most Popular

Recent Comments