More
    HomePunjabi Newsਕਾਂਗਰਸ ਹਾਈਕਮਾਨ ਨੇ ਪੰਜਾਬ ’ਚ ਸਪੈਸ਼ਲ ਅਬਜਰਵਰ ਕੀਤੇ ਨਿਯੁਕਤ

    ਕਾਂਗਰਸ ਹਾਈਕਮਾਨ ਨੇ ਪੰਜਾਬ ’ਚ ਸਪੈਸ਼ਲ ਅਬਜਰਵਰ ਕੀਤੇ ਨਿਯੁਕਤ

    ਚੋਣਾਂ ਦੌਰਾਨ ਬਿਹਤਰ ਤਾਲਮੇਲ ਲਈ ਕੀਤੀਆਂ ਇਹ ਨਿਯੁਕਤੀਆਂ : ਕੇਸੀ ਵੇਣੂਗੋਪਾਲ

    ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸ ਹਾਈਕਮਾਨ ਨੇ ਪੰਜਾਬ ਦੀਆਂ 9 ਲੋਕ ਸਭਾ ਸੀਟਾਂ ’ਤੇ ਸਪੈਸ਼ਲ ਅਬਜਰਵਰ ਨਿਯੁਕਤ ਕੀਤੇ ਹਨ ਤਾਂ ਜੋ ਚੋਣਾਂ ਦੇ ਬਿਹਤਰ ਤਾਲਮੇਲ ਅਤੇ ਪ੍ਰਬੰਧ ਲਈ ਕੰਮ ਕੀਤਾ ਜਾ ਸਕੇ। ਪਾਰਟੀ ਆਗੂ ਮਣਿਕਮ ਟੈਗੋਰ ਨੂੰ ਪਟਿਆਲਾ, ਗਿਰੀਸ਼ ਚੋਡਾਂਕਰ ਨੂੰ ਜਲੰਧਰ, ਜੀਤੂ ਪਟਵਾਰੀ ਨੂੰ ਹੁਸ਼ਿਆਰਪੁਰ, ਮੱਲੂ ਭੱਟੀ ਨੂੰ ਫਰੀਦਕੋਟ, ਕੇ.ਜੇ. ਜਾਰਜ ਨੂੰ ਅੰਮਿ੍ਤਸਰ, ਗੁਰਦਾਸਪੁਰ ਤੇ ਜਲੰਧਰ, ਨਿਤਿਨ ਰਾਊਤ ਨੂੰ ਫਿਰੋਜ਼ਪੁਰ ਅਤੇ ਸੁਨੀਲ ਕੇਦਾਰ ਨੂੰ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਲਈ ਵਿਸ਼ੇਸ਼ ਅਬਜਰਵਰ ਨਿਯੁਕਤ ਕੀਤਾ ਗਿਆ ਹੈ।

    ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਚੋਣਾਂ ਸਬੰਧੀ ਬਿਹਤਰ ਤਾਲਮੇਲ ਅਤੇ ਪ੍ਰਬੰਧ ਲਈ ਇਹ ਨਿਯੁਕਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਆਪਣੇ ਬਲਬੂਤੇ ’ਤੇ ਚੋਣ ਲੜੀ ਹੈ, ਜਦੋਂ ਕਿ ਬਾਕੀ ਸੂਬਿਆਂ ਵਿਚ ਕਾਂਗਰਸ ‘ਇੰਡੀਆ’ ਗਠਜੋੜ ਦਾ ਹਿੱਸਾ ਹੈ। 

    RELATED ARTICLES

    Most Popular

    Recent Comments