More
    HomePunjabi Newsਜੰਮੂ ਕਸ਼ਮੀਰ ਚੋਣਾਂ ਲਈ ਕਾਂਗਰਸ ਨੇ 9 ਉਮੀਦਵਾਰ ਐਲਾਨੇ

    ਜੰਮੂ ਕਸ਼ਮੀਰ ਚੋਣਾਂ ਲਈ ਕਾਂਗਰਸ ਨੇ 9 ਉਮੀਦਵਾਰ ਐਲਾਨੇ

    ਨੈਸ਼ਨਲ ਕਾਨਫਰੰਸ ਵੀ 18 ਉਮੀਦਵਾਰਾਂ ਦੇ ਨਾਵਾਂ ਦਾ ਕਰ ਚੁੱਕੀ ਹੈ ਐਲਾਨ

    ਜੰਮੂ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਵਿਧਾਨ ਸਭਾ ਦੀਆਂ ਚੋਣਾਂ ਕਾਂਗਰਸ ਪਾਰਟੀ ਅਤੇ ਨੈਸ਼ਨਲ ਕਾਨਫਰੰਸ ਮਿਲ ਕੇ ਲੜ ਰਹੀਆਂ ਹਨ। ਕਾਂਗਰਸ ਨੇ ਜਿੱਥੇ 9 ਉਮੀਦਵਾਰਾਂ ਦੇ ਨਾਵਾਂ ਵਾਲੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ, ਉਥੇ ਨੈਸ਼ਨਲ ਕਾਨਫਰੰਸ ਨੇ ਵੀ 18 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਦੋਵੇਂ ਪਾਰਟੀਆਂ ਵਿਚਾਲੇ ਸੀਟ ਸ਼ੇਅਰਿੰਗ ਫਾਰਮੂਲਾ 26 ਅਗਸਤ ਨੂੰ ਫਾਈਨਲ ਹੋ ਗਿਆ ਸੀ।

    ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 90 ਸੀਟਾਂ ਵਿਚੋਂ 51 ਸੀਟਾਂ ’ਤੇ ਨੈਸ਼ਨਲ ਕਾਨਫਰੰਸ ਅਤੇ 32 ਸੀਟਾਂ ’ਤੇ ਕਾਂਗਰਸ ਪਾਰਟੀ ਚੋਣ ਲੜ ਰਹੀ ਹੈ। ਪੰਜ ਸੀਟਾਂ ’ਤੇ ਫਰੈਂਡਲੀ ਫਾਈਟ ਹੋਵੇਗੀ ਅਤੇ ਦੋ ਸੀਟਾਂ ਸੀ.ਪੀ.ਆਈ. (ਐਮ) ਅਤੇ ਪੈਂਥਰਜ਼ ਪਾਰਟੀ ਨੂੰ ਮਿਲੀਆਂ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਲੰਘੀ 21 ਅਗਸਤ ਨੂੰ ਸ੍ਰੀਨਗਰ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਨੈਸ਼ਨਲ ਕਾਨਫਰੰਸ ਨਾਲ ਗਠਜੋੜ ਅਤੇ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਕੀਤੀ ਸੀ। ਧਿਆਨ ਰਹੇ ਕਿ ਭਾਰਤੀ ਜਨਤਾ ਪਾਰਟੀ ਨੇ ਵੀ ਲੰਘੇ ਕੱਲ੍ਹ 16 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਸੀ। 

    RELATED ARTICLES

    Most Popular

    Recent Comments