ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮਸ਼ਹੂਰ ਉਦਯੋਗਪਤੀ ਰਤਨ ਟਾਟਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰਤਨ ਟਾਟਾ ਨੇ ਹਮੇਸ਼ਾ ਸੱਤਾ ਵਿਚ ਰਹਿਣ ਵਾਲਿਆਂ ਦੇ ਸਾਹਮਣੇ ਸੱਚ ਬੋਲਣ ਦੀ ਹਿੰਮਤ ਰੱਖੀ। ਮਨਮੋਹਨ ਸਿੰਘ ਨੇ ਟਾਟਾ ਗਰੁੱਪ ਦੇ ਮੌਜੂਦਾ ਮੁਖੀ ਐੱਨ ਚੰਦਰਸ਼ੇਖਰਨ ਨੂੰ ਪੱਤਰ ਲਿਖ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੱਤਰ ਵਿੱਚ ਉਨ੍ਹਾਂ ਨੇ ਰਤਨ ਟਾਟਾ ਨੂੰ ਭਾਰਤੀ ਉਦਯੋਗ ਦਾ ਦਿੱਗਜ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੇ ਦੇਹਾਂਤ ‘ਤੇ ਗਹਿਰਾ ਦੁੱਖ ਹੈ।
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਰਤਨ ਟਾਟਾ ਦੇ ਦਿਹਾਂਤ ਤੇ ਜਤਾਇਆ ਅਫਸੋਸ
RELATED ARTICLES