ਪੈਰਿਸ ਓਲੰਪਿਕ ਦੇ ਵਿੱਚ ਦੋ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀ ਮਨੂ ਭਾਕਰ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਾਕਾਤ ਕੀਤੀ ।ਮਨੂ ਭਾਕਰ ਨੂੰ ਉਸਦੀਆਂ ਉਪਲਬਧੀ ਤੇ ਮੁਬਾਰਕਾਂ ਦਿੱਤੀਆਂ ਮੁੱਖ ਮੰਤਰੀ ਮਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਪੈਰਿਸ ਓਲੰਪਿਕ ਖੇਡਾਂ ਵਿੱਚ ਦੇਸ਼ ਦੀ ਮਾਣਮੱਤੀ ਤੇ ਹੋਣਹਾਰ ਧੀ ਮਨੂ ਭਾਕਰ ਨੂੰ ਦੋ ਤਮਗ਼ੇ ਜਿੱਤਣ ਲਈ ਅੱਜ ਨਿੱਜੀ ਤੌਰ ਉਤੇ ਮਿਲ ਕੇ ਮੁਬਾਰਕਬਾਦ ਦਿੱਤੀ…

ਆਜ਼ਾਦ ਭਾਰਤ ਦੀ ਉਹ ਪਹਿਲੀ ਖਿਡਾਰਨ ਹੈ ਜਿਸ ਨੇ ਇੱਕੋ ਓਲੰਪਿਕਸ ਵਿੱਚ ਦੋ ਤਮਗ਼ੇ ਜਿੱਤੇ ਹੋਣ….ਮਨੂ ਭਾਕਰ ਦੀ ਇਹ ਪ੍ਰਾਪਤੀ ਦੇਸ਼ ਦੇ ਖਿਡਾਰੀਆਂ ਲਈ ਪ੍ਰੇਰਨਾ ਸ੍ਰੋਤ ਹੈ…ਇਸ ਮੌਕੇ ਨਿਸ਼ਾਨੇਬਾਜ਼ ਨਾਲ ਦੇਸ਼ ਵਿੱਚ ਖੇਡਾਂ ਅਤੇ ਖਾਸ ਕਰਕੇ ਕੁੜੀਆਂ ਨੂੰ ਅੱਗੇ ਵਧਣ ਦੇ ਮੌਕੇ ਦੇਣ ਬਾਰੇ ਗੱਲਾਂ ਹੋਈਆਂ…ਮਨੂ ਭਾਕਰ ਨੇ ਪੈਰਿਸ ਓਲੰਪਿਕਸ ਦੇ ਤਜ਼ਰਬੇ ਸਾਂਝੇ ਕੀਤੇ…