ਚੰਡੀਗੜ੍ਹ: ਮੁੱਖ ਮੰਤਰੀ ਮਾਨ ਨੇ ਅਰਵਿੰਦ ਕੇਜਰੀਵਾਲ ਤੇ ਹੋਏ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਜੀ ਉੱਤੇ ਦਿੱਲੀ ਦੇ ਗ੍ਰੇਟਰ ਕੈਲਾਸ਼ ‘ਚ ਹੋਇਆ ਹਮਲਾ ਬੇਹੱਦ ਸ਼ਰਮਨਾਕ ਹੈ। ਜਦੋਂ ਤੋਂ ਕੇਜਰੀਵਾਲ ਜੀ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਅਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਬੀਜੇਪੀ ਨੂੰ ਸਵਾਲ ਪੁੱਛਣਾ ਸ਼ੁਰੂ ਕੀਤਾ ਹੈ, ਬੀਜੇਪੀ ਪੂਰੀ ਤਰ੍ਹਾਂ ਘਬਰਾ ਗਈ ਹੈ। ਇਹ ਹਮਲਾ ਉਸੀ ਘਬਰਾਹਟ ਦਾ ਨਤੀਜਾ ਹੈ। 35 ਦਿਨਾਂ ਦੇ ਅੰਦਰ ਇਹ ਉਹਨਾਂ ‘ਤੇ ਤੀਜਾ ਹਮਲਾ ਹੋਇਆ ਹੈ। ਜਦੋਂ ਵੀ ਬੀਜੇਪੀ ਆਪਣੇ ਜ਼ਿੰਮੇਵਾਰੀ ਵਾਲ਼ੇ ਕੰਮ ਵਿੱਚ ਨਾਕਾਮ ਹੁੰਦੀ ਹੈ ਤਾਂ ਉਹ ਘਬਰਾਹਟ ‘ਚ ਇੱਦਾਂ ਦੇ ਲੜਾਈ ਝਗੜੇ ਅਤੇ ਕੁੱਟ-ਮਾਰ ਵਾਲ਼ੇ ਰਸਤੇ ਅਪਨਾਉਣ ਲੱਗ ਜਾਂਦੀ ਹੈ।
ਸੀਐਮ ਮਾਨ ਨੇ ਕੇਜਰੀਵਾਲ ਤੇ ਹੋਏ ਹਮਲੇ ਨੂੰ ਦੱਸਿਆ ਸ਼ਰਮਨਾਕ, ਭਾਜਪਾ ਤੇ ਲਗਾਏ ਵੱਡੇ ਇਲਜ਼ਾਮ
RELATED ARTICLES