ਮੁੱਖ ਮੰਤਰੀ ਭਗਵੰਤ ਮਾਨ ਅੱਜ ਗਿੱਦੜਬਾਹਾ ਦੇ ਪਿੰਡ ਦੋਦਾ ਪਹੁੰਚੇ ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਸਿਰਜਣ ਜਾ ਰਹੇ ਹਾਂ ਨਵਾਂ ਇਤਿਹਾਸ… ਨਵੀਂ ‘ਮਾਲਵਾ ਨਹਿਰ’ ਦੀ ਉਸਾਰੀ ਵਾਲੀ ਥਾਂ ਦਾ ਮੁਆਇਨਾ ਕਰਨ ਪਹੁੰਚੇ ਹਾਂ, ਗਿੱਦੜਬਾਹਾ ਦੇ ਪਿੰਡ ਦੋਦਾ ਤੋਂ ਜਿਨ੍ਹਾਂ ਦੇ ਖੇਤਾਂ ‘ਚ ਜਾ ਕੇ ਨਹਿਰਾਂ ਖ਼ਤਮ ਹੋ ਜਾਂਦੀਆਂ ਸੀ ਅੱਜ ਉਹਨਾਂ ਬਾਦਲਾਂ ਦੀ ਹਿੱਕ ‘ਤੇ ਨਵੀਂ ‘ਮਾਲਵਾ ਨਹਿਰ’ ਦੀ ਉਸਾਰੀ ਕਰਨ ਜਾ ਰਹੇ ਹਾਂ।
2300 ਕਰੋੜ ਦੀ ਲਾਗਤ ਨਾਲ ਬਣਨ ਜਾ ਰਹੀ 149 ਕਿਲੋਮੀਟਰ ਲੰਬੀ ਇਸ ਨਹਿਰ ਰਾਹੀਂ 2 ਲੱਖ ਏਕੜ ਜਮੀਨ ਨੂੰ ਨਹਿਰੀ ਪਾਣੀ ਪਹੁੰਚਾ ਕੇ ਧਰਤੀ ਹੇਠਲਾ ਪਾਣੀ ਬਚਾਇਆ ਜਾਵੇਗਾ…ਪੰਥ ਦਾ ਨਾਮ ਵਰਤ ਕੇ ਵੋਟਾਂ ਮੰਗਣ ਵਾਲਿਆਂ ਨੇ ਆਪਣਿਆਂ ਤੋਂ ਇਲਾਵਾ ਹੋਰ ਕਿਸੇ ਬਾਰੇ ਨਹੀਂ ਸੋਚਿਆ… ਦਿਲ ਨੂੰ ਦੁੱਖ ਇਸ ਗੱਲ ਦਾ ਹੈ ਕਿ ਜੋ ਕੰਮ ਪਹਿਲਾਂ ਹੋ ਸਕਦਾ ਸੀ ਉਹ ਅੱਜ ਸਾਨੂੰ ਕਰਨਾ ਪੈ ਰਿਹਾ… ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣਨ ਜਾ ਰਹੀ ਹੈ… ਜਿਸ ਦਾ ਨਾਮ ਪੰਜਾਬ ਦੇ ਇਤਿਹਾਸ ‘ਚ ਸੁਨਹਿਰੀ ਅੱਖਰਾਂ ‘ਚ ਲਿਖਿਆ ਜਾਵੇਗਾ…