ਲੋਹੜੀ ਦੇ ਤਿਓਹਾਰ ਤੇ ਪੰਜਾਬ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇਸ ਵਾਰ ਪੰਜਾਬ ਨੂੰ 13-0 ਨਾਲ ਜਿਤਾਉਣਾ ਹੈ। ਮੁੱਖ ਮੰਤਰੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ”ਅਰਵਿੰਦ ਕੇਜਰੀਵਾਲ ਜੀ ਨੇ ਇਮਾਨਦਾਰੀ ਅਤੇ ਪਾਰਦਰਸ਼ ਰਾਜਨੀਤੀ ਦਾ ਜੋ ਦੀਵਾ ਜਲਾਇਆ ਹੈ, ਉਸ ਤੋਂ ਜੋਤੀ ਲੈ ਕੇ ਅਸੀਂ ਪੰਜਾਬ ਵਿਚ ਵੀ ਰੌਸ਼ਨੀ ਕਰ ਰਹੇ ਹਾਂ ਤਾਂ ਹੀ ਪੰਜਾਬ ਹੀਰੋ ਬਣੇਗਾ। ਇਸ ਵਾਰ 13-0..ਇਨਕਲਾਬ ਜਿੰਦਾਬਾਦ।” ਦੱਸ ਦਈਏ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚਕਾਰ ਗਠਜੋੜ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ, ਜਿਸ ਵਿਚ ਸੀਟ ਵੰਡ ਨੂੰ ਲੈ ਕੇ ਵੀ ਚਰਚਾ ਹੋ ਰਹੀ ਹੈ।
ਮੁੱਖ ਮੰਤਰੀ ਮਾਨ ਦਾ ਦਾਅਵਾ ਇਸ ਵਾਰ ਲੋਕ ਸਭਾ ‘ਚ ਪੰਜਾਬ ਨੂੰ 13-0 ਨਾਲ ਜਿਤਾਉਣਾ ਹੈ
RELATED ARTICLES