ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਸਾਰੇ ਜ਼ਿਲ੍ਹਿਆਂ ਦੇ DCs ਨਾਲ ਮੀਟਿੰਗ ਕਰਕੇ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਦੀ ਸਮੀਖਿਆ ਕੀਤੀ ਤੇ ਨਾਲ ਹੀ ਕੁੱਝ ਨਵੇਂ ਕੰਮ ਕਰਨ ਨੂੰ ਵੀ ਕਿਹਾ, ਹਰ DC ਦਫਤਰ ‘ਚ ਮੁੱਖ ਮੰਤਰੀ ਸਹਾਇਤਾ ਕੇਂਦਰ ਖੋਲੇ ਜਾਣਗੇ । DC ਦਫਤਰ ‘ਚ ਲੋਕਾਂ ਦੇ ਕੰਮ ਟੋਕਨ ਸਿਸਟਮ ਰਾਹੀਂ ਹੋਣ ।
4-5 ਪਿੰਡਾਂ ਦਾ ਕਲੱਸਟਰ ਬਣਾ ਕੇ DC ਸਥਾਨਕ ਵਿਧਾਇਕਾਂ ਤੇ ਨੁਮਾਇੰਦਿਆਂ ਨੂੰ ਨਾਲ ਲੈਕੇ ਵੱਡੇ ਪਿੰਡਾਂ ‘ਚ ਜਾਕੇ ਲੋਕਾਂ ਦੇ ਕੰਮ ਕਰਨ । ਲੋਕਾਂ ਦੀ ਖੱਜਲ ਖੁਆਰੀ ਘਟੇ ਤੇ ਬਿਨਾਂ ਕੁਰੱਪਸ਼ਨ ਤੋਂ ਲੋਕਾਂ ਦੇ ਕੰਮ ਹੋਣੇ ਚਾਹੀਦੇ ਨੇ। ਜੇ ਕਿਸੇ ਵੀ ਤਰ੍ਹਾਂ ਦੇ ਕੁਰੱਪਸ਼ਨ, ਲੋਕਾਂ ਦੀ ਹੁੰਦੀ ਖੱਜਲ ਖੁਆਰੀ ਦੀ ਗੱਲ ਸਾਹਮਣੇ ਆਈ ਤਾਂ DC ਤੇ SSP ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਣਗੇ।