Wednesday, July 3, 2024
HomePunjabi Newsਜਲੰਧਰ ਜ਼ਿਮਨੀ ਚੋਣ ਦੀ ਕਮਾਂਡ ਨਹੀਂ ਸੰਭਾਲਣਗੇ ਮੁੱਖ ਮੰਤਰੀ ਭਗਵੰਤ ਮਾਨ

ਜਲੰਧਰ ਜ਼ਿਮਨੀ ਚੋਣ ਦੀ ਕਮਾਂਡ ਨਹੀਂ ਸੰਭਾਲਣਗੇ ਮੁੱਖ ਮੰਤਰੀ ਭਗਵੰਤ ਮਾਨ

ਰਾਜ ਸਭਾ ਮੈਂਬਰ ਸੰਦੀਪ ਪਾਠਕ ਨੂੰ ਮਿਲੀ ਜ਼ਿੰਮੇਵਾਰੀ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਜ਼ਿਮਨੀ ਚੋਣ ਦੌਰਾਨ ਚੋਣ ਪ੍ਰਚਾਰ ਦੀ ਕਮਾਂਡ ਨਹੀਂ ਸੰਭਾਲਣਗੇ। ਇਸ ਵਾਰ ਚੋਣ ਪ੍ਰਚਾਰ ਦੀ ਕਮਾਂਡ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੂੰ ਸੌਂਪੀ ਗਈ ਹੈ। ਜਦਕਿ ਮੁੱਖ ਮੰਤਰੀ ਭਗਵੰਤ ਮਾਨ ਆਖਰੀ ਦੌਰ ਸਮੇਂ ਚੋਣ ਪ੍ਰਚਾਰ ਦੇ ਲਈ ਜਲੰਧਰ ਪਹੁੰਚਣਗੇ। ਮੁੱਖ ਮੰਤਰੀ ਮਾਨ ਤੋਂ ਪਹਿਲਾਂ ਦੋ ਸੰਸਦ ਮੈਂਬਰ, ਚਾਰ ਮੰਤਰੀ ਅਤੇ ਵਿਧਾਇਕਾਂ ਸਮੇਤ 23 ਸੀਨੀਅਰ ਆਗੂ ‘ਆਪ’ ਉਮੀਦਵਾਰ ਮਹਿੰਦਰ ਭਗਤ ਦੇ ਪ੍ਰਚਾਰ ਕਰਨਗੇ।

ਆਮ ਆਦਮੀ ਪਾਰਟੀ ਨੇ ਇਹ ਫੈਸਲਾ ਅਜਿਹੇ ਸਮੇਂ ਲਿਆ ਹੈ ਜਦੋਂ ਲੋਕ ਸਭਾ ਚੋਣਾਂ ਦੌਰਾਨ ‘ਆਪ’ ਨੂੰ 13 ਵਿਚੋਂ 10 ਸੀਟਾਂ ’ਤੇ ਹਾਰ ਦਾ ਸਾਹਮਣਾ ਕਰਨਾ ਪਿਆ। ਜਦਕਿ ਲੋਕ ਸਭਾ ਚੋਣਾਂ ਦੌਰਾਨ ਪ੍ਰਚਾਰ ਦੀ ਕਮਾਂਡ ਪੂਰੀ ਤਰ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਵਿਚ ਸੀ। ਲੋਕ ਸਭਾ ਚੋਣਾਂ ਦੇ ਲਈ ਤਿਆਰ ਕੀਤੇ ਗਏ ਨਾਅਰੇ ‘ਸੰਸਦ ’ਚ ਵੀ ਭਗਵੰਤ ਮਾਨ’ ਵਿਚ ਵੀ ਮੁੱਖ ਮੰਤਰੀ ਦਾ ਨਾਮ ਜੋੜਿਆ ਗਿਆ ਸੀ। ਪਰ ਫਿਰ ਆਮ ਆਦਮੀ ਪਾਰਟੀ ਨੂੰ 13 ਸੀਟਾਂ ਵਿਚੋਂ 10 ਸੀਟਾਂ ’ਤੇ ਹਾਰ ਦਾ ਸਾਹਮਣਾ ਕਰਨਾ ਪਿਆ। ਅਜਿਹੇ ’ਚ ਚੋਣ ਕਮੇਟੀ ਨੂੰ ਲੀਡ ਕਰਨ ਵਾਲੇ ਆਗੂ ਦੇ ਰਾਜਨੀਤਿਕ ਕੈਰੀਅਰ ’ਤੇ ਇਸ ਦਾ ਅਸਰ ਪੈਣਾ ਲਾਜ਼ਮੀ ਹੈ।

RELATED ARTICLES

Most Popular

Recent Comments