ਮੁੱਖ ਮੰਤਰੀ ਭਗਵੰਤ ਮਾਨ ਮੇਅਰ ਚੋਣ ਤੋਂ ਬਾਅਦ ਪ੍ਰੈਸ ਦੇ ਮੁਖ਼ਾਤਿਬ ਹੋਏ ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਮੇਅਰ ਚੋਣ ਦਾ ਦਿਨ ਸੰਵਿਧਾਨ ਦੇ ਕਾਲੇ ਦਿਨ ਵਜੋਂ ਜਾਣਿਆ ਜਾਵੇਗਾ। ਉਨ੍ਹਾਂ ਭਾਜਪਾ ਤੇ ਵੱਡੇ ਨਿਸ਼ਾਨੇ ਸਾਧਦਿਆਂ ਚੰਡੀਗੜ ਮੇਅਰ ਚੋਣਾਂ ਨੂੰ ਲੁੱਟਣ ਦੇ ਦੋਸ਼ ਲਗਾਏ ਉਨ੍ਹਾਂ ਕਿਹਾ ਅਸੀਂ ਚੋਣ ਲਈ ਕੋਰਟ ਦੇ ਹੁਕਮਾਂ ਮੁਤਾਬਿਕ ਕੰਮ ਕੀਤਾ ਪਰ ਭਾਜਪਾ ਨੇ ਲੋਕਤੰਤਰ ਦਾ ਅਪਮਾਨ ਕੀਤਾ ਹੈ। ਕਿਉਕਿ ਭਾਜਪਾ ਨੂੰ ਕੇਂਦਰ ਤੋਂ ਗਾਈਡ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਵੋਟਾਂ ਨੂੰ ਰੱਦ ਕਰਨਾ ਭਾਜਪਾ ਦੀ ਚਾਲ ਹੈ ਕਿਉਂਕਿ ਉਸ ਮੌਕੇ ਭਾਜਪਾ ਹਰ ਰਹੀ ਸੀ। ਸੀਐਮ ਮਾਨ ਨੇ ਵੀਡੀਓ ਜਾਰੀ ਕਰਕੇ ਭਾਜਪਾ ਤੇ ਚੋਣ ਵਿੱਚ ਹੇਰਾਫ਼ੇਰੀ ਦੇ ਆਰੋਪ ਲਗਾਏ ਹਨ।
ਚੰਡੀਗੜ੍ਹ ਮੇਅਰ ਚੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਨੇ ਕੀਤੀ ਪ੍ਰੈਸ ਕਾਨਫਰੰਸ, ਭਾਜਪਾ ਤੇ ਲਗਾਏ ਵੱਡੇ ਆਰੋਪ
RELATED ARTICLES