ਸਿੱਖਿਆ ਪ੍ਰਣਾਲੀ ਵਿੱਚ ਵੱਡਾ ਬਦਲਾਵ ਹੋਣ ਜਾ ਰਿਹਾ ਹੈ । ਜੇਕਰ ਤੁਸੀਂ ਗ੍ਰੈਜੂਏਸ਼ਨ ਕਰਨਾ ਚਾਹੁੰਦੇ ਹੋ ਤਾਂ ਹੁਣ ਤੁਹਾਨੂੰ ਤਿੰਨ ਦੀ ਬਜਾਏ ਚਾਰ ਸਾਲ ਲੱਗਣਗੇ । ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਤਕਰੀਬਨ 201 ਕਾਲਜਾਂ ਵਿੱਚ ਨੈਸ਼ਨਲ ਵਿਦਿਅਕ ਨੀਤੀ ਲਾਗੂ ਹੋਵੇਗੀ ਜਿਸ ਦੇ ਤਹਿਤ ਗਰੈਜੂਏਸ਼ਨ ਚਾਰ ਸਾਲ ਦੀ ਤੇ ਐਮਏ ਇਕ ਸਾਲ ਦੀ ਹੋਇਆ ਕਰੇਗੀ।