ਲੋਕ ਸਭਾ ਚੋਣਾਂ ਲਈ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਗਾਇਕ ਹੰਸ ਰਾਜ ਹੰਸ ਦਾ ਕਿਸਾਨਾਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ । ਇਸ ਤੋਂ ਬਾਅਦ ਹੰਸ ਰਾਜ ਹੰਸ ਨੇ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਕੈਂਡੀਡੇਟ ਹੋਰ ਵੀ ਬਹੁਤ ਖੜੇ ਨੇ ਪਰ ਵਿਰੋਧ ਕਰਨ ਵਾਲੇ ਸਿਰਫ ਮੇਰੇ ਪਿੱਛੇ ਪਏ ਹੋਏ ਹਨ। ਹੰਸ ਨੇ ਕਿਹਾ ਸਵਾਲ ਜਵਾਬ ਦੇ ਵਿੱਚ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਵੀ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਬਾਵਜੂਦ ਵੀ ਮੇਰੇ ਖਿਲਾਫ ਹੀ ਨਾਰੇਬਾਜ਼ੀ ਕੀਤੀ ਜਾ ਰਹੀ ਹੈ।
ਉਮੀਦਵਾਰ ਹੋਰ ਵੀ ਖੜੇ ਨੇ ਪਰ ਵਿਰੋਧ ਕਰਨ ਵਾਲੇ ਮੇਰੇ ਪਿੱਛੇ ਹੀ ਪਏ ਹੋਏ ਹਨ: ਹੰਸ ਰਾਜ ਹੰਸ
RELATED ARTICLES