More
    HomePunjabi Newsਫਰੀਦਕੋਟ ਨੇੜੇ ਬੱਸ ਸੇਮ ਨਾਲੇ ’ਚ ਡਿੱਗੀ, 5 ਮੌਤਾਂ

    ਫਰੀਦਕੋਟ ਨੇੜੇ ਬੱਸ ਸੇਮ ਨਾਲੇ ’ਚ ਡਿੱਗੀ, 5 ਮੌਤਾਂ

    ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ’ਚ ਕਰਵਾਇਆ ਗਿਆ ਭਰਤੀ

    ਚੰਡੀਗੜ੍ਹ/ਬਿਊਰੋ ਨਿਊਜ਼ : ਅੱਜ ਮੰਗਲਵਾਰ ਸਵੇਰੇ ਅਬੋਹਰ ਤੋਂ ਫਰੀਦਕੋਟ ਜਾ ਰਹੀ ਦੀਪ ਟਰਾਂਸਪੋਰਟ ਕੰਪਨੀ ਦੀ ਬੱਸ ਫਰੀਦਕੋਟ ਸ਼ਹਿਰ ਦੇ ਬਾਹਰਵਾਰ ਸੇਮ ਨਾਲੇ ਵਿੱਚ ਡਿੱਗ ਪਈ। ਮਿਲੀ ਜਾਣਕਾਰੀ ਅਨੁਸਾਰ ਇਹ ਤੇਜ਼ ਰਫਤਾਰ ਬੱਸ ਪਹਿਲਾਂ ਇੱਕ ਟਰਾਲੇ ਨਾਲ ਟਕਰਾਈ ਅਤੇ ਉਸ ਤੋਂ ਬਾਅਦ ਸੇਮ ਨਾਲੇ ਵਿੱਚ ਡਿੱਗ ਪਈ। ਇਸ ਹਾਦਸੇ ਵਿੱਚ ਇੱਕ ਮਹਿਲਾ ਸਣੇ ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ 20 ਤੋਂ ਜ਼ਿਆਦਾ ਵਿਅਕਤੀ ਜ਼ਖਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

    ਮੌਕੇ ’ਤੇ ਪੁੱਜੇ ਫਰੀਦਕੋਟ ਦੇ ਵਿਧਾਇਕ ਗੁਰਦਿਤ ਸਿੰਘ ਸੇਖੋਂ ਨੇ ਦੱਸਿਆ ਕਿ ਦੋ ਵਿਅਕਤੀਆਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ, ਜਦੋਂਕਿ ਬਾਕੀਆਂ ਦਾ ਫਰੀਦਕੋਟ ਦੇ ਹਸਪਤਾਲ ਵਿਚ ਹੀ ਇਲਾਜ ਚੱਲ ਰਿਹਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਵੀ ਲਿਆ ਹੈ।  

    RELATED ARTICLES

    Most Popular

    Recent Comments