ਦੂਰਸੰਚਾਰ ਵਿਭਾਗ ਨੇ ਸ਼ਨੀਵਾਰ, 10 ਅਗਸਤ ਨੂੰ ਕਿਹਾ ਕਿ ਭਾਰਤ ਸੰਚਾਰ ਨਿਗਮ ਲਿਮਿਟੇਡ (BSNL) ਜਲਦੀ ਹੀ 4G-5G ਤਿਆਰ ਯੂਨੀਵਰਸਲ ਸਿਮ (USIM) ਅਤੇ ਓਵਰ-ਦੀ-ਏਅਰ (OTA) ਲਾਂਚ ਕਰੇਗੀ। ਯੂਜ਼ਰਸ ਇਸ ਸਿਮ ਨੂੰ ਕਿਤੇ ਵੀ ਐਕਟੀਵੇਟ ਕਰ ਸਕਣਗੇ।
ਦੂਰਸੰਚਾਰ ਵਿਭਾਗ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਿਹਾ ਬੀਐਸਐਨਐਲ ਨੇ ਪਾਈਰੋ ਹੋਲਡਿੰਗਜ਼ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਇਹ ਸਿਮ ਬਣਾਇਆ ਹੈ। ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀ BSNL ਪਿਛਲੇ ਕੁਝ ਸਮੇਂ ਤੋਂ ਕਰਜ਼ੇ ਦੇ ਸੰਕਟ ਨਾਲ ਜੂਝ ਰਹੀ ਹੈ। ਭਾਰਤ ਸਰਕਾਰ ਨੇ ਹੁਣ ਤੱਕ ਤਿੰਨ ਪੁਨਰ-ਸੁਰਜੀਤੀ ਪੈਕੇਜਾਂ ਰਾਹੀਂ ਕੰਪਨੀ ਦਾ ਸਮਰਥਨ ਕੀਤਾ ਹੈ।