ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਦਿੱਲੀ ਹਾਈ ਕੋਰਟ ਵੱਲੋਂ ਉਨਾਓ ਗੈਂਗਰੇਪ ਮਾਮਲੇ ਵਿੱਚ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਦੀ ਉਮਰ ਕੈਦ ਮੁਅੱਤਲ ਕਰਕੇ ਜ਼ਮਾਨਤ ਦੇਣ ਨਾਲ ਸਮਾਜ ਵਿੱਚ ਗਲਤ ਸੰਦੇਸ਼ ਗਿਆ ਹੈ। ਜਿੱਥੇ ਪੀੜਤਾ ਦੇ ਪਿਤਾ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋਈ ਸੀ, ਉੱਥੇ ਅਜਿਹੀ ਰਿਆਇਤ ਇਨਸਾਫ਼ ਦੀ ਪ੍ਰਕਿਰਿਆ ‘ਤੇ ਸਵਾਲ ਖੜ੍ਹੇ ਕਰਦੀ ਹੈ। ਯੂਪੀ ਦੇ ਮੰਤਰੀ ਵੱਲੋਂ ਪੀੜਤਾ ਦੇ ਵਿਰੋਧ ਪ੍ਰਦਰਸ਼ਨ ਦਾ ਮਜ਼ਾਕ ਉਡਾਉਣਾ ਸੱਤਾ ਦੇ ਹੰਕਾਰ ਅਤੇ ਨਿਆਂ ਪ੍ਰਾਪਤੀ ਵਿੱਚ ਆਉਂਦੀਆਂ ਮੁਸ਼ਕਿਲਾਂ ਨੂੰ ਬਿਆਨ ਕਰਦਾ ਹੈ।
ਬ੍ਰੇਕਿੰਗ : ਉਨਾਓ ਕਾਂਡ, ਸੇਂਗਰ ਦੀ ਜ਼ਮਾਨਤ ‘ਤੇ ਹਰਸਿਮਰਤ ਕੌਰ ਬਾਦਲ ਨੇ ਚੁੱਕੇ ਸਵਾਲ
RELATED ARTICLES


