ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਆਈਸੀਸੀ ਦੀ ਨਵੀਂ ਟੈਸਟ ਰੈਂਕਿੰਗ ‘ਚ ਪਹਿਲੇ ਨੰਬਰ ‘ਤੇ ਪਹੁੰਚ ਗਏ ਹਨ। ਉਸ ਨੇ ਜਸਪ੍ਰੀਤ ਬੁਮਰਾਹ ਨੂੰ 860 ਰੇਟਿੰਗ ਨਾਲ ਪਛਾੜ ਦਿੱਤਾ ਹੈ। ਬੁਮਰਾਹ 846 ਰੇਟਿੰਗਾਂ ਨਾਲ ਦੋ ਸਥਾਨ ਖਿਸਕ ਕੇ ਤੀਜੇ ਸਥਾਨ ‘ਤੇ ਆ ਗਿਆ ਹੈ। ਬੁਮਰਾਹ ਤੋਂ ਇਲਾਵਾ ਟਾਪ-10 ‘ਚ ਸ਼ਾਮਲ ਭਾਰਤ ਦੇ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਨੂੰ ਵੀ 2-2 ਸਥਾਨ ਦਾ ਨੁਕਸਾਨ ਹੋਇਆ ਹੈ। ਅਸ਼ਵਿਨ ਚੌਥੇ ਅਤੇ ਜਡੇਜਾ ਅੱਠਵੇਂ ਸਥਾਨ ‘ਤੇ ਖਿਸਕ ਗਏ ਹਨ।
ਬ੍ਰੇਕਿੰਗ : ਜਸਪ੍ਰੀਤ ਬੁਮਰਾਹ ਨੂੰ ਪਛਾੜ ਕੇ ਟੈਸਟ ਵਿੱਚ ਨੰਬਰ 1 ਬਣਿਆ ਇਹ ਗੇਂਦਬਾਜ਼
RELATED ARTICLES