ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ, ਮਹਿਲਾ ਵਿਸ਼ਵ ਕੱਪ ਚੈਂਪੀਅਨ ਹਰਲੀਨ ਦਿਓਲ ਅਤੇ ਅਮਨਜੋਤ ਕੌਰ ਦਾ ਘਰ ਵਾਪਸੀ ‘ਤੇ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ। ਹਰਲੀਨ ਅਤੇ ਅਮਨਜੋਤ ਸ਼ੁੱਕਰਵਾਰ ਸਵੇਰੇ ਚੰਡੀਗੜ੍ਹ ਹਵਾਈ ਅੱਡੇ ‘ਤੇ ਉਤਰੀਆਂ। ਪਰਿਵਾਰ ਅਤੇ ਪ੍ਰਸ਼ੰਸਕਾਂ ਦੀ ਵੱਡੀ ਭੀੜ ਨੇ ਦੋਵਾਂ ਖਿਡਾਰਨਾਂ ਦਾ ਸਵਾਗਤ ਕੀਤਾ। ਪੰਜਾਬ ‘ਆਪ’ ਸਰਕਾਰ ਦੇ ਮੰਤਰੀ ਹਰਪਾਲ ਚੀਮਾ ਅਤੇ ਲੋਕ ਸਭਾ ਮੈਂਬਰ ਗੁਰਮੀਤ ਮੀਤ ਹੇਅਰ ਵੀ ਪਹੁੰਚੇ।
ਬ੍ਰੇਕਿੰਗ : ਵਰਲਡ ਕੱਪ ਜਿੱਤਕੇ ਪੰਜਾਬ ਪੁੱਜੀਆਂ ਖਿਡਾਰਨਾਂ ਦਾ ਜੋਰਦਾਰ ਸਵਾਗਤ
RELATED ARTICLES


