ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਿੱਖੀ ਸਿਆਸੀ ਚੁਣੌਤੀ ਦਿੱਤੀ ਹੈ। ਵੜਿੰਗ ਨੇ ਕਿਹਾ ਕਿ ਸੁਖਬੀਰ ਬਾਦਲ ਸਿਰਫ਼ ਬਿਆਨਬਾਜ਼ੀ ਨਾ ਕਰਨ, ਸਗੋਂ ਹਿੰਮਤ ਦਿਖਾਉਂਦੇ ਹੋਏ ਗਿੱਦੜਬਾਹਾ ਹਲਕੇ ਤੋਂ ਚੋਣ ਮੈਦਾਨ ਵਿੱਚ ਨਿੱਤਰਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਚੋਣਾਂ ਵਿੱਚ ਉਹ ਬਾਦਲ ਦਾ ਸਾਰਾ ਸਿਆਸੀ ਗਰੂਰ ਤੋੜ ਕੇ ਰੱਖ ਦੇਣਗੇ ਅਤੇ ਇੱਕੋ ਵਾਰ ਵਿੱਚ ਸਾਰਾ ਹਿਸਾਬ ਬਰਾਬਰ ਕਰ ਦਿੱਤਾ ਜਾਵੇਗਾ।
ਬ੍ਰੇਕਿੰਗ : ਰਾਜਾ ਵੜਿੰਗ ਦਾ ਸੁਖਬੀਰ ਬਾਦਲ ਨੂੰ ਚੈਲੰਜ, ਗਿੱਦੜਬਾਹਾ ਤੋਂ ਚੋਣ ਲੜਕੇ ਦਿਖਾਉਣ
RELATED ARTICLES


