ਭਾਰਤ ਨੇ ਦੱਖਣੀ ਅਫਰੀਕਾ ਵਿਰੁੱਧ 5 ਮੈਚਾਂ ਦੀ ਟੀ-20 ਸੀਰੀਜ਼ 3-1 ਨਾਲ ਜਿੱਤ ਲਈ ਹੈ। ਸ਼ੁੱਕਰਵਾਰ ਨੂੰ ਖੇਡੇ ਗਏ 5ਵੇਂ ਮੈਚ ਵਿੱਚ ਟੀਮ ਨੇ ਦੱਖਣੀ ਅਫਰੀਕਾ ਨੂੰ 30 ਦੌੜਾਂ ਨਾਲ ਹਰਾਇਆ। ਟੀਮ ਇੰਡੀਆ ਨੇ ਲਗਾਤਾਰ 8ਵੀਂ ਸੀਰੀਜ਼ ਜਿੱਤੀ ਹੈ। ਅਹਿਮਦਾਬਾਦ ਵਿੱਚ 232 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਦੱਖਣੀ ਅਫਰੀਕਾ 20 ਓਵਰਾਂ ਵਿੱਚ 8 ਵਿਕਟਾਂ ‘ਤੇ ਸਿਰਫ 201 ਦੌੜਾਂ ਹੀ ਬਣਾ ਸਕਿਆ। ਵਰੁਣ ਚੱਕਰਵਰਤੀ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ ਨੇ 2 ਵਿਕਟਾਂ ਲਈਆਂ। ਕੁਇੰਟਨ ਡੀ ਕੌਕ ਨੇ 35 ਗੇਂਦਾਂ ਵਿੱਚ 65 ਦੌੜਾਂ ਬਣਾਈਆਂ।
ਬ੍ਰੇਕਿੰਗ : ਭਾਰਤ ਨੇ ਦੱਖਣੀ ਅਫਰੀਕਾ ਤੋਂ ਟੀ20 ਸੀਰੀਜ਼ 3-1 ਨਾਲ ਜਿੱਤੀ
RELATED ARTICLES


