ਸੂਬੇ ਦੇ 6 ਜ਼ਿਲ੍ਹਿਆਂ ਵਿੱਚ ਪਾਣੀ ਭਰਿਆ ਹੋਇਆ ਹੈ। ਸੈਂਕੜੇ ਪਿੰਡ ਅਤੇ 14 ਹਜ਼ਾਰ 200 ਏਕੜ ਖੇਤੀਯੋਗ ਜ਼ਮੀਨ ਪ੍ਰਭਾਵਿਤ ਹੋਈ ਹੈ। ਫਿਰੋਜ਼ਪੁਰ, ਫਾਜ਼ਿਲਕਾ ਅਤੇ ਕਪੂਰਥਲਾ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਕੁਝ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। ਪੰਜਾਬ ਸਰਕਾਰ ਵੱਲੋਂ ਹੜ ਦਾ ਹਾਈ ਅਲਰਟ ਕਈ ਜਿਲ੍ਹਿਆਂ ਵਿੱਚ ਜਾਰੀ ਕੀਤਾ ਗਿਆ ਹੈ। ਅੱਜ ਸਵੇਰ ਤੋਂ ਹੀ ਜਲੰਧਰ ਹੁਸ਼ਿਆਰਪੁਰ ਅਤੇ ਹੋਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ।
ਬ੍ਰੇਕਿੰਗ : ਪੰਜਾਬ ਵਿੱਚ ਪੈ ਰਿਹਾ ਭਾਰੀ ਮੀਂਹ, 6 ਜ਼ਿਲ੍ਹਿਆਂ ਵਿੱਚ ਵਧਿਆ ਹੜ੍ਹ ਦਾ ਖ਼ਤਰਾ
RELATED ARTICLES