ਰੋਪੜ ਰੇਂਜ ਦੇ ਡੀਆਈਜੀ ਆਈਪੀਐਸ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਲੁਧਿਆਣਾ ਦੇ ਸਮਰਾਲਾ ਦੀ ਪੁਲਿਸ ਨੇ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਸੀਬੀਆਈ ਨੇ ਬੌਂਦਲੀ ਪਿੰਡ ਵਿੱਚ ਉਨ੍ਹਾਂ ਦੇ ਫਾਰਮ ਹਾਊਸ, ਵਿਰਾਸਤ ਲੋਕੇਸ਼ਨਜ਼ ਮਹਿਲ ਫਾਰਮ ਦੀ ਤਲਾਸ਼ੀ ਲਈ, ਜਿੱਥੋਂ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ। ਸੀਬੀਆਈ ਇੰਸਪੈਕਟਰ ਰੋਮੀ ਪਾਲ ਦੇ ਬਿਆਨ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ।
ਬ੍ਰੇਕਿੰਗ : ਡੀਆਈਜੀ ਆਈਪੀਐਸ ਹਰਚਰਨ ਸਿੰਘ ਭੁੱਲਰ ਖਿਲਾਫ਼ ਐਫਆਈਆਰ ਦਰਜ
RELATED ARTICLES