ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅੱਜ ਤੋਂ ਹਰਿਆਣਾ ਖਨੌਰੀ ਬਾਰਡਰ ਤੇ ਭੁੱਖ ਹੜਤਾਲ ਦੀ ਸ਼ੁਰੂਆਤ ਕਰਨ ਜਾ ਰਹੇ ਸਨ। ਉਹਨਾਂ ਨੇ ਇਸ ਦਾ ਐਲਾਨ 4 ਨਵੰਬਰ ਨੂੰ ਕੀਤਾ ਸੀ ਕਿ ਉਹ ਅੱਜ ਤੋਂ ਮਰਨ ਵਰਤ ਤੇ ਬੈਠਣਗੇ। ਇਸ ਤੋਂ ਪਹਿਲਾਂ ਹੀ ਕੱਲ ਰਾਤ ਨੂੰ 2 ਵਜੇ ਉਹਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਨੂੰ ਕਿੱਥੇ ਲਿਜਾਇਆ ਗਿਆ ਹੈ ਇਸਦੀ ਅਜੇ ਜਾਣਕਾਰੀ ਨਹੀਂ ਹੈ ਇਸ ਸਭ ਦੀ ਜਾਣਕਾਰੀ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਦਿੱਤੀ ਹੈ।
ਬ੍ਰੇਕਿੰਗ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਨੇ ਕੀਤਾ ਡਿਟੇਨ
RELATED ARTICLES