ਪੰਜਾਬ ਵਿੱਚ ਲੋਕਾਂ ਨੂੰ ਬਿਜਲੀ ਦੇ ਬਿੱਲ ਅੰਗਰੇਜ਼ੀ ਵਿੱਚ ਭੇਜੇ ਜਾਣ ਸਬੰਧੀ ਦਾਇਰ ਪਟੀਸ਼ਨ ’ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਅਦਾਲਤ ਵਿੱਚ ਜਵਾਬ ਦਿੱਤਾ ਹੈ ਕਿ ਹੁਣ ਸੂਬੇ ਵਿੱਚ ਪੰਜਾਬੀ ਭਾਸ਼ਾ ਵਿੱਚ ਬਿੱਲ ਆਉਣੇ ਸ਼ੁਰੂ ਹੋ ਗਏ ਹਨ। ਪਰ ਜੇ ਕੋਈ ਅੰਗਰੇਜ਼ੀ ਵਿੱਚ ਬਿੱਲ ਚਾਹੁੰਦਾ ਤਾਂ ਉਸਨੂੰ ਅੰਗਰੇਜ਼ੀ ਵਿੱਚ ਵੀ ਮਿਲੇਗਾ।
ਬ੍ਰੇਕਿੰਗ: ਪੰਜਾਬ ਵਿੱਚ ਹੁਣ ਪੰਜਾਬੀ ਵਿੱਚ ਆਇਆ ਕਰਨਗੇ ਬਿਜਲੀ ਦੇ ਬਿੱਲ
RELATED ARTICLES