ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਦੋ ਦਿਨਾਂ ਤੋਂ ਜਾਰੀ ਭਾਰੀ ਬਾਰਿਸ਼ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਬੁੱਧਵਾਰ ਰਾਤ 10:15 ਵਜੇ ਸ਼ਿਮਲਾ ਜ਼ਿਲ੍ਹੇ ਵਿੱਚ ਬੱਦਲ ਫਟਿਆ। ਇਸ ਕਾਰਨ ਨੋਗਲੀ ਨਾਲੇ ਵਿੱਚ ਪਾਣੀ ਭਰ ਗਿਆ। ਬੁੱਧਵਾਰ ਨੂੰ ਮੰਡੀ ਦੇ ਦੁਵਾੜਾ ਵਿੱਚ ਚੰਡੀਗੜ੍ਹ-ਮਨਾਲੀ ਚਾਰ ਮਾਰਗੀ ਫਲਾਈਓਵਰ ‘ਤੇ ਜ਼ਮੀਨ ਖਿਸਕਣ ਕਾਰਨ ਤਰੇੜਾਂ ਆ ਗਈਆਂ ਹਨ। ਸੂਬੇ ਵਿੱਚ ਮੰਡੀ-ਮਨਾਲੀ, ਚੰਡੀਗੜ੍ਹ-ਸ਼ਿਮਲਾ ਚਾਰ ਮਾਰਗੀ ਸਮੇਤ 533 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਬ੍ਰੇਕਿੰਗ : ਸ਼ਿਮਲਾ ਵਿੱਚ ਫਟਿਆ ਬੱਦਲ, ਸੜਕੀ ਆਵਾਜਾਈ ਹੋਈ ਪ੍ਰਭਾਵਿਤ
RELATED ARTICLES