ਰਾਸ਼ਟਰਪਤੀ ਵੱਲੋਂ ਫਿਰੋਜ਼ਪੁਰ ਦੇ ਵਸਨੀਕ 10 ਸਾਲਾ ਸ਼੍ਰਵਣ ਸਿੰਘ ਨੂੰ ‘ਰਾਸ਼ਟਰੀ ਬਾਲ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵਧਾਈ ਦਿੰਦਿਆ ਕਿਹਾ ਹੈ ਕਿ ਸ਼੍ਰਵਣ ਨੇ ‘ਆਪ੍ਰੇਸ਼ਨ ਸਿੰਦੂਰ’ ਦੌਰਾਨ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਫੌਜੀ ਜਵਾਨਾਂ ਨੂੰ ਚਾਹ-ਪਾਣੀ ਅਤੇ ਖਾਣਾ ਪਹੁੰਚਾ ਕੇ ਨਿਸ਼ਕਾਮ ਸੇਵਾ ਦੀ ਮਿਸਾਲ ਪੈਦਾ ਕੀਤੀ। ਗੁਰੂਆਂ ਦੀ ਸਿੱਖਿਆ ‘ਤੇ ਚੱਲਦਿਆਂ ਬੱਚੇ ਦੇ ਇਸ ਹੌਸਲੇ ਅਤੇ ਦੇਸ਼ ਭਗਤੀ ਨੇ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ।
ਬ੍ਰੇਕਿੰਗ : ਰਾਸ਼ਟਰੀ ਬਾਲ ਪੁਰਸਕਾਰ ਮਿਲਣ ਤੇ ਮੁੱਖ ਮੰਤਰੀ ਮਾਨ ਨੇ ਸ਼੍ਰਵਣ ਸਿੰਘ ਨੂੰ ਦਿੱਤੀ ਵਧਾਈ
RELATED ARTICLES


