ਆਪਣੀ ਦਮਦਾਰ ਬਾਡੀ ਬਿਲਡਿੰਗ ਨਾਲ ਦੇਸ਼ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਬਾਡੀ ਬਿਲਡਰ ਅਤੇ ਐਕਟਰ ਵਰਿੰਦਰ ਘੁੰਮਣ ਨੇ ਵੱਡਾ ਐਲਾਨ ਕੀਤਾ ਹੈ। ਘੁੰਮਣ ਨੇ 2027 ਵਿੱਚ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਜਲੰਧਰ ਦੇ ਰਹਿਣ ਵਾਲੇ ਹਨ। ਘੁੰਮਣ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਅਕਾਊਂਟ ‘ਤੇ ਦਿੱਤੀ ਹੈ।
ਬ੍ਰੇਕਿੰਗ : ਬਾਡੀ ਬਿਲਡਰ ਅਤੇ ਐਕਟਰ ਵਰਿੰਦਰ ਘੁੰਮਣ ਨੇ 2027 ਚੋਣ ਲੜਨ ਦਾ ਕੀਤਾ ਐਲਾਨ
RELATED ARTICLES