ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਤਾਪਮਾਨ ਵਿੱਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਅਗਲੇ 3 ਦਿਨਾਂ ਲਈ ‘ਕੋਲਡ ਵੇਵ’ (Cold wave) ਦਾ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਵਿੱਚ ਸੀਤ ਲਹਿਰ ਅਤੇ ਸੰਘਣੀ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਕਾਰਨ ਆਮ ਜਨ-ਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਵਿਭਾਗ ਅਨੁਸਾਰ ਅਜੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ, ਪਰ ਖੁਸ਼ਕ ਠੰਢ ਦਾ ਜ਼ੋਰ ਬਣਿਆ ਰਹੇਗਾ।
ਬ੍ਰੇਕਿੰਗ: ਪੰਜਾਬ ‘ਚ ਹੱਡ-ਚੀਰਵੀਂ ਠੰਢ ਦਾ ਕਹਿਰ, 3 ਦਿਨਾਂ ਲਈ ‘ਕੋਲਡ ਵੇਵ’ ਦਾ ਅਲਰਟ ਜਾਰੀ
RELATED ARTICLES


