More
    HomePunjabi NewsLiberal BreakingBREAKING: ਮੋਹਾਲੀ 'ਚ ਨੌਜਵਾਨਾਂ 'ਤੇ ਹੋਏ ਪੁਲਿਸ ਐਕਸ਼ਨ ਨੂੰ ਲੈ ਕੇ ਹਰਸਿਮਰਤ...

    BREAKING: ਮੋਹਾਲੀ ‘ਚ ਨੌਜਵਾਨਾਂ ‘ਤੇ ਹੋਏ ਪੁਲਿਸ ਐਕਸ਼ਨ ਨੂੰ ਲੈ ਕੇ ਹਰਸਿਮਰਤ ਬਾਦਲ ਨੇ ਸੀਐਮ ਮਾਨ ਨੂੰ ਘੇਰਿਆ

    ਚੰਡੀਗੜ੍ਹ: ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਮੋਹਾਲੀ ਵਿੱਚ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ‘ਤੇ ਹੋਏ ਪੁਲਿਸ ਐਕਸ਼ਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ 2022 ਦੀਆਂ ਚੋਣਾਂ ਵੇਲੇ ਕੀਤੇ ਵਾਅਦੇ ਯਾਦ ਕਰਵਾਉਂਦਿਆਂ ਕਿਹਾ ਕਿ ਉਸ ਵੇਲੇ ਮਾਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਰਾਜ ਵਿੱਚ ਕਿਸੇ ‘ਤੇ ਲਾਠੀਚਾਰਜ ਜਾਂ ਅੱਥਰੂ ਗੈਸ ਨਹੀਂ ਚਲਾਈ ਜਾਵੇਗੀ ਅਤੇ ਨਾ ਹੀ ਕਿਸੇ ਦੀ ਪੱਗ ਜਾਂ ਚੁੰਨੀ ਰੁਲੇਗੀ। ਹਰਸਿਮਰਤ ਬਾਦਲ ਨੇ ਅੱਜ ਦੀ ਘਟਨਾ ਨੂੰ ‘ਜ਼ੁਲਮ’ ਕਰਾਰ ਦਿੰਦਿਆਂ ਕਿਹਾ ਕਿ ਨੌਜਵਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਛੱਡਣਾ ਅਤੇ ਲਾਠੀਚਾਰਜ ਕਰਨਾ ਸਰਕਾਰ ਦੀ ਵਾਅਦਾ-ਖਿਲਾਫ਼ੀ ਦਾ ਸਬੂਤ ਹੈ।

    RELATED ARTICLES

    Most Popular

    Recent Comments