ਹੁਰੂਨ ਇੰਡੀਆ ਰਿਚਲਿਸਟ 2024 ਜਦੋਂ ਤੋਂ ਸਾਹਮਣੇ ਆਈ ਹੈ । ਉਦੋਂ ਤੋਂ ਚਰਚਾ ਦੇ ਵਿੱਚ ਹੈ। ਜਿੱਥੇ ਇੱਕ ਪਾਸੇ ਇਸ ਸੂਚੀ ਦੇ ਵਿੱਚ ਅਡਾਣੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਣੀ ਅਤੇ ਉਹਨਾਂ ਦੇ ਪਰਿਵਾਰ ਦੇਸ਼ ਦਾ ਸਭ ਤੋਂ ਅਮੀਰ ਪਰਿਵਾਰ ਬਣ ਗਿਆ ਹੈ ਉਥੇ ਹੀ ਪਹਿਲੀ ਵਾਰੀ ਬਾਲੀਵੁੱਡ ਸੁਪਰ ਸਟਾਰ ਕਿੰਗ ਖਾਨ ਸ਼ਾਹਰੁਖ ਖਾਨ ਅਤੇ ਟੈਕਨੋਲਜੀ ਦੇ ਯੰਗ ਕਿੰਗ ਤ੍ਰਿਸ਼ਨੀਤ ਅਰੋੜਾ ਦਾ ਨਾਂ ਸਭ ਤੋਂ ਜਿਆਦਾ ਚਰਚਾ ਦਾ ਵਿਸ਼ਾ ਹੈ। ਇੱਕ ਪੰਜਾਬੀ ਵਜੋਂ ਸਭ ਤੋਂ ਅਮੀਰ ਅਤੇ ਯੰਗ ਉਮਰ ਦੇ ਵਿੱਚ ਇਸ ਲਿਸਟ ਵਿੱਚ ਥਾਂ ਬਣਾਉਣ ਵਾਲੇ ਤ੍ਰਿਸ਼ਨੀਤ ਅਰੋੜਾ ਨੇ ਸੂਚੀ ਦੇ ਵਿੱਚ 1463ਵਾਂ ਰੈਂਕ ਹਾਸਲ ਕੀਤਾ ਹੈ। 1100 ਕਰੋੜ ਦੀ ਨੈੱਟ ਵਰਥ ਨਾਲ ਦੇਸ਼ ਦੇ ਛੇਵੇਂ ਅਮੀਰ ਵਜੋ ਤ੍ਰਿਸ਼ਨੀਤ ਅਰੋੜਾ ਉਭਰੇ ਹਨ। ਮਹਿਜ 30 ਸਾਲ ਦੀ ਉਮਰ ਵਿੱਚ ਇਹ ਮੁਕਾਮ ਹਾਸਲ ਕਰਨਾ ਵੱਡੇ ਮਾਣ ਦੀ ਗੱਲ ਹੈ।
ਕੌਣ ਹਨ ਤ੍ਰਿਸ਼ਨਿਤ ਅਰੋੜਾ
ਤ੍ਰਿਸ਼ਨੀਤ ਅਰੋੜਾ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਹਨ। ਉਹ TAC Security ਦੇ ਸੰਸਥਾਪਕ ਅਤੇ ਸੀ.ਈ.ਓ.ਹਨ। ਉਹਨਾਂ ਨੇ 19 ਸਾਲ ਦੀ ਉਮਰ ਦੇ ਵਿੱਚ ਇਸ ਕੰਪਨੀ ਦੀ ਸ਼ੁਰੂਆਤ ਕੀਤੀ ਸੀ । ਤ੍ਰਿਸ਼ਨੀਤ ਅਰੋੜਾ ਅੱਠਵੀਂ ਕਲਾਸ ਤੋਂ ਡਰੋਪ ਆਊਟ ਹਨ । ਉਹ ਇੱਕ ਆਮ ਮੱਧ ਵਰਗੀ ਪਰਿਵਾਰ ਤੋਂ ਸੰਬੰਧ ਰੱਖਦੇ ਆਏ ਹਨ। ਤ੍ਰਿਸ਼ਨੀਤ ਅਰੋੜਾ ਦੇ ਵਿੱਚ ਸਿੱਖਣ ਦੀ ਲਲਕ ਸੀ ਅਤੇ ਇੱਕ ਕੰਪਿਊਟਰ ਨੇ ਉਹਨਾਂ ਦੀ ਜਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਅਤੇ ਸਿੱਖਦੇ ਸਿੱਖਦੇ ਉਹ ਆਪਣੀ ਫੀਲਡ ਦੇ ਮਾਹਿਰ ਬਣ ਗਏ । ਅੱਜ ਉਹਨਾਂ ਦੀ ਉਮਰ ਸਿਰਫ 30 ਸਾਲ ਹੈ ਪਰ ਉਹਨਾਂ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਹਨ । ਅਤੇ ਉਹਨਾਂ ਦੀ ਨੈਟਵਰਥ 1100 ਕਰੋੜ ਦੇ ਕਰੀਬ ਆਂਕੀ ਗਈ ਹੈ।
TAC security ਕੀ ਕਰਦੀ ਹੈ ?
ਟੈਕਸ ਸਕਿਉਰਟੀ ਦੇਸ਼ ਵਿਦੇਸ਼ ਦੇ ਲਗਭਗ 500 ਤੋਂ ਵੱਧ ਕਲਾਇੰਟ ਨੂੰ ਸਾਈਬਰ ਸੁਰੱਖਿਆ ਪ੍ਰਦਾਨ ਕਰਦੀ ਹੈ । ਤ੍ਰਿਸ਼ਨੀਤ ਅਰੋੜਾ ਦੀ ਮਿਹਨਤ, ਲਗਨ ਅਤੇ ਕਾਬਲੀਅਤ ਦੇ ਸਦਕੇ TAC Security ਦੀ ਸਥਾਪਨਾ ਕੀਤੀ, ਜੋ ਕਿ ਹੁਣ ਇੱਕ ਗਲੋਬਲ ਲੀਡਰ ਬਣ ਗਈ ਹੈ। TAC Security ਨੇ ਦੁਨੀਆ ਭਰ ਦੀਆਂ ਵੱਡੀਆਂ ਕੰਪਨੀਆਂ ਅਤੇ ਸਰਕਾਰੀ ਸਸੰਥਾਵਾਂ ਦੇ ਡਿਜ਼ੀਟਲ ਸਰੋਤਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਤ੍ਰਿਸ਼ਨੀਤ ਅਰੋੜਾ ਦੀ ਅਗਵਾਈ ਵਿੱਚ, ਕੰਪਨੀ ਨੇ ਕਈ ਮਹੱਤਵਪੂਰਨ ਮੰਜ਼ਿਲਾਂ ਨੂੰ ਹਾਸਿਲ ਕੀਤਾ ਹੈ, ਜਿਸ ਵਿੱਚ ਅਮਰੀਕਾ, ਕੈਨੇਡਾ, ਯੂ.ਕੇ., ਯੂਰਪ, ਇਜ਼ਰਾਈਲ, ਆਸਟ੍ਰੇਲੀਆ ਅਤੇ ਭਾਰਤ ਵਰਗੇ ਖੇਤਰਾਂ ਵਿੱਚ 50 ਦੇਸ਼ਾਂ ਵਿੱਚ 500 ਤੋਂ ਵੱਧ ਗਾਹਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਸ਼ਾਮਲ ਹੈ। ਇਹ ਗਲੋਬਲ ਪਹੁੰਚ TAC Security ਦੀ ਉੱਤਮਤਾ ਅਤੇ ਸਾਇਬਰ ਸੁਰੱਖਿਆ ਖੇਤਰ ਵਿੱਚ ਨਵੀਨਤਾ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।
ਲਿਸਟ ਵਿੱਚ ਸ਼ਾਹਰੁਖ ਖ਼ਾਨ ਜੂਹੀ ਚਾਵਲਾ ਦੇ ਨਾਲ਼ ਪਹਿਲੀ ਵਾਰ ਆਇਆ ਨਾਮ।
ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਪਹਿਲੀ ਵਾਰ 7,300 ਕਰੋੜ ਦੀ ਜਾਇਦਾਦ ਨਾਲ ਇਸ ਸੂਚੀ ‘ਚ ਸ਼ਾਮਲ ਹੋਏ ਹਨ। IPL ਟੀਮ ਕੋਲਕਾਤਾ ਨਾਈਟ ਰਾਈਡਰਜ਼ ‘ਚ ਆਪਣੀ ਹਿੱਸੇਦਾਰੀ ਤੋਂ ਸ਼ਾਹਰੁਖ ਦੀ ਦੌਲਤ ਵਧੀ ਹੈ। ਉਥੇ ਹੀ ਜੇਕਰ ਗੱਲ ਕਰੀਏ ਗੋਤਮ ਅਡਾਨੀ ਦੀ ਤਾਂ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਕੁੱਲ ਜਾਇਦਾਦ ਇੱਕ ਸਾਲ ਵਿੱਚ 95% ਵਧ ਕੇ 11.62 ਲੱਖ ਕਰੋੜ ਰੁਪਏ ਹੋ ਗਈ ਹੈ। ਅਡਾਨੀ ਪਰਿਵਾਰ ਨੇ ਪਿਛਲੇ ਇੱਕ ਸਾਲ ਵਿੱਚ ਆਪਣੀ ਕੁੱਲ ਸੰਪਤੀ ਵਿੱਚ 5,65,503 ਕਰੋੜ ਰੁਪਏ ਦਾ ਵਾਧਾ ਕੀਤਾ ਹੈ। ਅਡਾਨੀ ਪਰਿਵਾਰ ਅੰਬਾਨੀ ਪਰਿਵਾਰ ਨੂੰ ਪਛਾੜ ਕੇ ਦੇਸ਼ ਦਾ ਸਭ ਤੋਂ ਅਮੀਰ ਪਰਿਵਾਰ ਬਣ ਗਿਆ ਹੈ। ਅੰਬਾਨੀ ਪਰਿਵਾਰ ਦੀ ਜਾਇਦਾਦ 10.15 ਲੱਖ ਕਰੋੜ ਰੁਪਏ ਹੈ। ਇੱਕ ਸਾਲ ਵਿੱਚ 25% ਦਾ ਵਾਧਾ ਹੋਇਆ ਹੈ।
ਛੋਟੀ ਉਮਰ ਵੱਡੀਆਂ ਪ੍ਰਾਪਤੀਆਂ
ਤ੍ਰਿਸ਼ਨੀਤ ਅਰੋੜਾ ਦੀਆਂ ਪ੍ਰਾਪਤੀਆਂ ਦੀ ਲਿਸਟ ਵੱਡੀ ਹੈ। ਆਪਣੀ ਵਿੱਤੀ ਸਫਲਤਾ ਤੋਂ ਇਲਾਵਾ, ਤ੍ਰਿਸ਼ਨੀਤ ਅਰੋੜਾ ਨੇ ਟੈਕ ਉਦਯੋਗ ਵਿੱਚ ਆਪਣੇ ਪ੍ਰਭਾਵ ਲਈ ਮਾਨਤਾ ਪ੍ਰਾਪਤ ਕੀਤੀ ਹੈ। ਇਸ ਤੋਂ ਪਹਿਲਾਂ, ਉਹ 2017 ਵਿੱਚ GQ ਮੈਗਜ਼ੀਨ ਦੁਆਰਾ “50 ਸਭ ਤੋਂ ਪ੍ਰਭਾਵਸ਼ਾਲੀ ਨੌਜਵਾਨ ਭਾਰਤੀਆਂ” ਵਿੱਚ ਸ਼ਾਮਲ ਸਨ ਅਤੇ 2018 ਵਿੱਚ ਫ਼ੋਰਬਜ਼ “30 ਅੰਡਰ 30 ਏਸ਼ੀਆ” ਸੂਚੀ ਵਿੱਚ ਵੀ ਸ਼ਾਮਲ ਸਨ। ਤ੍ਰਿਸ਼ਨੀਤ ਅਰੋੜਾ ਦੀ ਅਗਵਾਈ ਵਿੱਚ TAC Security ਦੇ ਯਾਤਰਾ ਦਾ ਇੱਕ ਪ੍ਰਮੁੱਖ ਮੋੜ ਉਸਦਾ ਨੇਸ਼ਨਲ ਸਟਾਕ ਐਕਸਚੇਂਜ (NSE) ਵਿੱਚ ਡਿਬਿਊ ਸੀ, ਜਿੱਥੇ ਕੰਪਨੀ ਦਾ IPO $1 ਬਿਲੀਅਨ ਦੀ ਕੁੱਲ ਸਬਸਕ੍ਰਿਪਸ਼ਨ ਦੇ ਨਾਲ ਓਵਰਸਬਸਕ੍ਰਾਇਬ ਹੋਇਆ ਸੀ। ਇਹ ਪ੍ਰਾਪਤੀ TAC Security ਨੂੰ ਸਟਾਕ ਐਕਸਚੇਂਜ ‘ਤੇ ਸੂਚੀਬੱਧ ਹੋਣ ਵਾਲੀ ਪਹਿਲੀ ਭਾਰਤੀ ਸਾਇਬਰ ਸੁਰੱਖਿਆ ਕੰਪਨੀ ਦੇ ਤੌਰ ‘ਤੇ ਮਜ਼ਬੂਤ ਕਰਦੀ ਹੈ।
ਪੰਜਾਬ ਅਤੇ ਪੰਜਾਬੀਆਂ ਦੇ ਵਧਦੇ ਪ੍ਰਭਾਵ ਨੂੰ ਦਰਸਾਉਂਦਾ ਹੈ।
ਤ੍ਰਿਸ਼ਨੀਤ ਅਰੋੜਾ ਨੇ ਪੰਜਾਬ ਅਤੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ । ਇਸ ਸੂਚੀ ਵਿਚ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਵਿੱਚ ਰੁਜਗਾਰ ਅਤੇ ਤਰੱਕੀ ਦੇ ਅਪਾਰ ਮੌਕੇ ਹਨ । ਤ੍ਰਿਸ਼ਨੀਤ ਅਰੋੜਾ ਨੇ ਜਿਸ ਤਰ੍ਹਾਂ ਆਪਣੀ ਕਾਬਲੀਅਤ ਦੇ ਨਾਲ ਇਹ ਮੁਕਾਮ ਹਾਸਿਲ ਕੀਤਾ ਹੈ ਉਸ ਨਾਲ ਲੱਖਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਇਕ ਸੇਧ ਮਿਲਦੀ ਹੈ ਕਿ ਜੇਕਰ ਤੁਸੀਂ ਸਿੱਖਣ ਅਤੇ ਖੁਦ ਤੇ ਵਿਸ਼ਵਾਸ ਕਰ ਲਵੋ ਤਾਂ ਦੁਨੀਆ ਦੀ ਕੋਈ ਮੰਜ਼ਿਲ ਦੂਰ ਨਹੀਂ ਹੈ। ਜਿਵੇਂ ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਅਤੇ technology de young king ਤ੍ਰਿਸ਼ਨੀਤ ਅਰੋੜਾ ਨੇ ਇਸ ਸੂਚੀ ਵਿਚ ਆਪਣਾ ਡੈਬਿਉ ਕੀਤਾ ਹੈ ਉਹ ਲੱਖਾਂ ਲੋਕਾਂ ਲਈ ਪ੍ਰੇਰਣਾਦਾਇਕ ਅਤੇ ਅਚੰਭਿਤ ਕਰਨ ਵਾਲਾ ਹੈ।