More
    HomePunjabi Newsਭਾਜਪਾ ਆਗੂ ਹੰਸ ਰਾਜ ਹੰਸ ਨੇ ਕਿਸਾਨਾਂ ਖਿਲਾਫ਼ ਕੀਤੀ ਬਿਆਨਬਾਜ਼ੀ ’ਤੇ ਦਿੱਤੀ...

    ਭਾਜਪਾ ਆਗੂ ਹੰਸ ਰਾਜ ਹੰਸ ਨੇ ਕਿਸਾਨਾਂ ਖਿਲਾਫ਼ ਕੀਤੀ ਬਿਆਨਬਾਜ਼ੀ ’ਤੇ ਦਿੱਤੀ ਸਫ਼ਾਈ

    ਕਿਹਾ : ਸਾਰੇ ਕਿਸਾਨ ਗਲਤ ਨਹੀਂ, ਗਾਲ੍ਹਾਂ ਕੱਢਣ ਵਾਲਿਆਂ ’ਤੇ ਆਇਆ ਸੀ ਗੁੱਸਾ

    ਜਲੰਧਰ/ਬਿਊਰੋ ਨਿਊਜ਼ : ਫਰੀਦਕੋਟ ਲੋਕ ਸਭਾ ਹਲਕੇ ਤੋਂ ਚੋਣ ਹਾਰ ਚੁੱਕੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਕਿਸਾਨਾਂ ਨੂੰ ਦੇਖ ਲੈਣ ਬਿਆਨ ’ਤੇ ਆਪਣੀ ਸਫਾਈ ਦਿੱਤੀ ਹੈ। ਹੰਸ ਰਾਜ ਹੰਸ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਮੈਂ ਸਾਰੇ ਕਿਸਾਨਾਂ ਨੂੰ ਅਜਿਹਾ ਨਹੀਂ ਕਿਹਾ ਸੀ ਬਲਕਿ ਜਿਨ੍ਹਾਂ ਵੱਲੋਂ ਭਾਜਪਾ ਵਰਕਰਾਂ ਅਤੇ ਮਹਿਲਾਵਾਂ ਨੂੰ ਗਾਲ੍ਹਾਂ ਕੱਢੀਆਂ ਗਈਆਂ ਸਨ, ਮੈਂ ਉਨ੍ਹਾਂ ਨੂੰ 2 ਜੂਨ ਤੋਂ ਬਾਅਦ ਦੇਖਣ ਦੀ ਗੱਲ ਆਖੀ ਸੀ।

    ਉਨ੍ਹਾਂ ਅੱਗੇ ਕਿਹਾ ਕਿ ਸਾਰੇ ਕਿਸਾਨ ਗਲਤ ਨਹੀਂ ਪ੍ਰੰਤੂ ਕੁੱਝ ਸ਼ਰਾਰਤੀ ਅਨਸਰਾਂ ਪੰਜਾਬ ਦਾ ਮਾਹੌਲ ਖਰਾਰ ਕਰ ਰਹੇ ਸਨ, ਜਿਸ ਕਰਕੇ ਮੈਨੂੰ ਅਜਿਹਾ ਬਿਆਨ ਦੇਣਾ ਪਿਆ ਸੀ। ਹੰਸ ਰਾਜ ਹੰਸ ਨੇ ਅੱਗੇ ਕਿਹਾ ਕਿ ਮੈਂ ਫਰੀਦਕੋਟ ਵਾਸੀਆਂ ਦਾ ਹਮੇਸ਼ਾ ਰਿਣੀ ਰਹਾਂਗਾ, ਜਿਨ੍ਹਾਂ ਵੱਲੋਂ ਮੈਨੂੰ ਵੋਟਾਂ ਪਾਈਆਂ ਗਈਆਂ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਚੋਣ ਹਾਰ ਗਈ ਇਸ ’ਤੇ ਭਾਜਪਾ ਵੱਲੋਂ ਮੰਥਨ ਕੀਤਾ ਜਾਵੇਗਾ ਅਤੇ ਜੋ ਵੀ ਕਮੀਆਂ ਰਹੀਆਂ ਅਸੀਂ ਉਨ੍ਹਾਂ ਦੀ ਤਹਿ ਤੱਕ ਜਾਵਾਂਗੇ।

    RELATED ARTICLES

    Most Popular

    Recent Comments