More
    HomePunjabi Newsਦਿੱਲੀ ’ਚ 27 ਸਾਲਾਂ ਮਗਰੋਂ ਬਣੇਗੀ ਭਾਜਪਾ ਦੀ ਸਰਕਾਰ

    ਦਿੱਲੀ ’ਚ 27 ਸਾਲਾਂ ਮਗਰੋਂ ਬਣੇਗੀ ਭਾਜਪਾ ਦੀ ਸਰਕਾਰ

    ਭਾਜਪਾ 46 ਸੀਟਾਂ ’ਤੇ ਅੱਗੇ, ਅਰਵਿੰਦ ਕੇਜਰੀਵਾਲ ਵੀ ਪਿਛੜੇ

    ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ 70 ਵਿਧਾਨ ਸਭਾ ਹਲਕਿਆਂ ਲਈ ਵੋਟਾਂ ਦੀ ਗਿਣਤੀ ਦਾ ਅਮਲ ਜਾਰੀ ਹੈ ਅਤੇ ਲਗਭਗ 27 ਸਾਲਾਂ ਮਗਰੋਂ ਦਿੱਲੀ ’ਚ ਭਾਜਪਾ ਦੀ ਸਰਕਾਰ ਬਣਦੀ ਹੋਈ ਨਜ਼ਰ ਆ ਰਹੀ ਹੈ। ਹੁਣ ਤੱਕ ਆਏ ਨਤੀਜਿਆਂ ਅਨੁਸਾਰ ਭਾਜਪਾ 46 ਸੀਟਾਂ ’ਤੇ ਅੱਗੇ ਚੱਲ ਰਹੀ ਹੈ ਜਦਕਿ ਆਮ ਆਦਮੀ ਪਾਰਟੀ 23 ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਨਵੀਂ ਦਿੱਲੀ ਸੀ ਤੋਂ ਪਿੱਛੇ ਚੱਲ ਰਹੇ ਹਨ ਅਤੇ ਉਥੋਂ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਅੱਗੇ ਚੱਲ ਰਹੇ ਹਨ। ਇਸੇ ਤਰ੍ਹਾਂ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਰਾਜੌਰੀ ਗਾਰਡਨ ਸੀਟ ਤੋਂ ਅੱਗੇ ਚੱਲ ਰਹੇ ਹਨ।

    ਕੌਮੀ ਰਾਜਧਾਨੀ ਨਵੀਂ ਦਿੱਲੀ ਵਿਖੇ 19 ਥਾਵਾਂ ’ਤੇ ਸਖਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਐਲਿਸ ਵਾਜ਼ ਨੇ ਕਿਹਾ ਕਿ 5,000 ਕਰਮਚਾਰੀ ਜਿਨ੍ਹਾਂ ਵਿੱਚ ਗਿਣਤੀ ਸੁਪਰਵਾਈਜ਼ਰ ਅਤੇ ਸਹਾਇਕ, ਮਾਈਕ੍ਰੋ-ਆਬਜ਼ਰਵਰ ਅਤੇ ਪ੍ਰਕਿਰਿਆ ਲਈ ਸਿਖਲਾਈ ਪ੍ਰਾਪਤ ਸਹਾਇਕ ਸਟਾਫ ਸ਼ਾਮਲ ਹਨ, ਨੂੰ ਅਭਿਆਸ ਲਈ ਤਾਇਨਾਤ ਕੀਤਾ ਗਿਆ।

    RELATED ARTICLES

    Most Popular

    Recent Comments