Friday, July 5, 2024
HomePunjabi NewsLiberal Breaking"ਬਿੱਟੂ ਨੇ ਭਾਜਪਾ ਵਿੱਚ ਸ਼ਾਮਿਲ ਹੋ ਕੇ ਗਵਾ ਲਈ ਆਪਣੀ ਵਿਰਾਸਤ" :...

“ਬਿੱਟੂ ਨੇ ਭਾਜਪਾ ਵਿੱਚ ਸ਼ਾਮਿਲ ਹੋ ਕੇ ਗਵਾ ਲਈ ਆਪਣੀ ਵਿਰਾਸਤ” : ਵੜਿੰਗ

ਪੰਜਾਬ ਦੇ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਭਾਜਪਾ ਆਗੂ ਰਵਨੀਤ ਬਿੱਟੂ ਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਰਵਨੀਤ ਬਿੱਟੂ ਦੇ ਕੋਲ ਤਿੰਨ ਤਿੰਨ ਘਰ ਹਨ ਜੋ ਕਿ ਉਸਨੂੰ ਅਮਿਤ ਸ਼ਾਹ ਨੇ ਦਿੱਤੇ ਹਨ। ਅਤੇ ਇਸੇ ਦੇ ਕਰਕੇ ਬਿੱਟੂ ਭਾਜਪਾ ਵਿੱਚ ਸ਼ਾਮਿਲ ਹੋਇਆ ਹੈ।

ਵੜਿੰਗ ਨੇ ਤਿੱਖੇ ਸ਼ਬਦਾਂ ਵਿੱਚ ਬਿੱਟੂ ਤੇ ਹਮਲਾ ਬੋਲਦਿਆਂ ਕਿਹਾ ਕਿ ਬਿੱਟੂ ਨੇ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਕੇ ਆਪਣੀ ਵਿਰਾਸਤ ਗਵਾ ਲਈ ਜੋ ਕਿ ਉਸਦੇ ਦਾਦਾ ਬੇਅੰਤ ਸਿੰਘ ਨੇ ਬੜੀ ਮੁਸ਼ਕਿਲ ਨਾਲ ਕਮਾਈ ਸੀ ।

ਉਹਨਾਂ ਕਿਹਾ ਕਿ ਬਿੱਟੂ ਡਰਾਮੇ ਕਰਦਾ ਸੀ ਜਦੋਂ ਉਹ ਕਹਿ ਰਿਹਾ ਸੀ ਕਿ ਉਸਨੂੰ ਭਾਜਪਾ ਦਫਤਰ ਦੇ ਵਿੱਚ ਸੋਣਾ ਪਿਆ ਜਦ ਉਸ ਕੋਲ ਤਿੰਨ ਤਿੰਨ ਘਰ ਹਨ ਤਾਂ ਫਿਰ ਭਾਜਪਾ ਦਫ਼ਤਰ ਵਿੱਚ ਸੋਣ ਦਾ ਡਰਾਮਾ ਕਿਉਂ ਕਰ ਰਿਹਾ ਹੈ।

RELATED ARTICLES

Most Popular

Recent Comments