ਨਵੀਂ ਦਿੱਲੀ: ਇਸ ਹਫ਼ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਤੇਜ਼ੀ ਦੇਖਣ ਨੂੰ ਮਿਲੀ ਹੈ। ਸੋਨਾ 2,300 ਰੁਪਏ ਦੇ ਵਾਧੇ ਨਾਲ 1.55 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਇਤਿਹਾਸਕ ਪੱਧਰ ‘ਤੇ ਪਹੁੰਚ ਗਿਆ ਹੈ। ਇਸੇ ਤਰ੍ਹਾਂ ਚਾਂਦੀ ਦੀਆਂ ਕੀਮਤਾਂ ਵਿੱਚ ਵੀ 8,000 ਰੁਪਏ ਦਾ ਉਛਾਲ ਆਇਆ ਹੈ, ਜਿਸ ਨਾਲ ਇਹ 2.50 ਲੱਖ ਰੁਪਏ ਪ੍ਰਤੀ ਕਿੱਲੋਗ੍ਰਾਮ ਹੋ ਗਈ ਹੈ। ਪਿਛਲੇ ਸ਼ੁੱਕਰਵਾਰ ਸੋਨਾ 1.53 ਲੱਖ ਰੁਪਏ ਦੇ ਪੱਧਰ ‘ਤੇ ਸੀ।
ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵੱਡਾ ਉਛਾਲ: ਸੋਨਾ 1.55 ਲੱਖ ਰੁਪਏ ਅਤੇ ਚਾਂਦੀ 2.50 ਲੱਖ ਰੁਪਏ ਪ੍ਰਤੀ ਕਿੱਲੋ ‘ਤੇ ਪਹੁੰਚੀ
RELATED ARTICLES


