ਪਾਕਿਸਤਾਨ ਦੇ ਸਾਬਕਾ ਕਪਤਾਨ ਬਾਬਰ ਆਜ਼ਮ ਨੂੰ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਦੇ ਦੂਜੇ ਮੈਚ ਤੋਂ ਬਾਹਰ ਕੀਤਾ ਜਾ ਸਕਦਾ ਹੈ। ਰਿਪੋਰਟ ਮੁਤਾਬਕ ਪਹਿਲੇ ਮੈਚ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਚੋਣ ਕਮੇਟੀ ਨੇ ਉਸ ਨੂੰ ਬਾਹਰ ਕਰਨ ਦੀ ਸਿਫਾਰਿਸ਼ ਕੀਤੀ ਹੈ। ਟੀਮ ਮੁਲਤਾਨ ਟੈਸਟ ਦੀ ਪਹਿਲੀ ਪਾਰੀ ਵਿੱਚ 556 ਦੌੜਾਂ ਬਣਾਉਣ ਤੋਂ ਬਾਅਦ ਵੀ ਇੱਕ ਪਾਰੀ ਨਾਲ ਹਾਰ ਗਈ ਸੀ। 29 ਸਾਲਾ ਬਾਬਰ ਉਸ ਮੈਚ ਵਿੱਚ ਸਿਰਫ਼ 35 ਦੌੜਾਂ ਹੀ ਬਣਾ ਸਕਿਆ ਸੀ। ਉਸ ਨੇ ਪਹਿਲੀ ਪਾਰੀ ਵਿੱਚ 30 ਅਤੇ ਦੂਜੀ ਵਿੱਚ 5 ਦੌੜਾਂ ਬਣਾਈਆਂ।
ਪਾਕਿਸਤਾਨ ਇੰਗਲੈਂਡ ਦੂਜੇ ਟੈਸਟ ਲਈ ਬਾਬਰ ਆਜਮ ਨੂੰ ਕੀਤਾ ਜਾ ਸਕਦਾ ਹੈ ਟੀਮ ਤੋਂ ਬਾਹਰ
RELATED ARTICLES