Friday, July 5, 2024
HomePunjabi NewsLiberal Breakingਵੈਸਟਇੰਡੀਜ਼ ਖ਼ਿਲਾਫ਼ ਆਸਟ੍ਰੇਲੀਆ ਨੇ 3-0 ਨਾਲ ਜਿੱਤੀ ਇੱਕ ਰੋਜ਼ਾ ਮੈਚਾਂ ਦੀ ਸੀਰੀਜ਼

ਵੈਸਟਇੰਡੀਜ਼ ਖ਼ਿਲਾਫ਼ ਆਸਟ੍ਰੇਲੀਆ ਨੇ 3-0 ਨਾਲ ਜਿੱਤੀ ਇੱਕ ਰੋਜ਼ਾ ਮੈਚਾਂ ਦੀ ਸੀਰੀਜ਼

ਆਸਟਰੇਲੀਆ ਨੇ ਤੀਜੇ ਵਨਡੇ ਮੈਚ ਵਿੱਚ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਕੈਨਬਰਾ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਦੀ ਟੀਮ 86 ਦੌੜਾਂ ਹੀ ਬਣਾ ਸਕੀ। ਆਸਟਰੇਲੀਆ ਵੱਲੋਂ ਜ਼ੇਵੀਅਰ ਬਾਰਟਲੇਟ ਨੇ 4 ਵਿਕਟਾਂ ਲਈਆਂ। ਮੇਜ਼ਬਾਨ ਟੀਮ ਨੇ 87 ਦੌੜਾਂ ਦਾ ਟੀਚਾ 6.5 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ। ਜੈਕ ਫਰੇਜ਼ਰ ਮੈਗਾਰਕ ਨੇ 41 ਅਤੇ ਜੋਸ਼ ਇੰਗਲਿਸ ਨੇ 35 ਦੌੜਾਂ ਬਣਾਈਆਂ। ਤੀਜੇ ਵਨਡੇ ‘ਚ ਜਿੱਤ ਦੇ ਨਾਲ ਹੀ ਆਸਟ੍ਰੇਲੀਆ ਨੇ ਸੀਰੀਜ਼ ਵੀ 3-0 ਨਾਲ ਜਿੱਤ ਲਈ ਹੈ।

RELATED ARTICLES

Most Popular

Recent Comments