More
    HomeEnglish Newsਪੱਛਮੀ ਬੰਗਾਲ ਦੇ ਮਿਦਨਾਪੁਰ ਜ਼ਿਲ੍ਹੇ ’ਚ ਐੱਨਆਈਏ ਦੀ ਗੱਡੀ ’ਤੇ ਹਮਲਾ

    ਪੱਛਮੀ ਬੰਗਾਲ ਦੇ ਮਿਦਨਾਪੁਰ ਜ਼ਿਲ੍ਹੇ ’ਚ ਐੱਨਆਈਏ ਦੀ ਗੱਡੀ ’ਤੇ ਹਮਲਾ

    ਐਨਆਈਏ ਟੀਮ ਦੇ ਅਧਿਕਾਰੀਆਂ ਨੂੰ ਲੱਗੀਆਂ ਸੱਟਾਂ

    ਮਿਦਨਾਪੁਰ/ਬਿਊਰੋ ਨਿਊਜ਼ : ਪੱਛਮੀ ਬੰਗਾਲ ਦੇ ਪੂਰਬੀ ਮਿਦਨਾਪੁਰ ਜ਼ਿਲ੍ਹੇ ਦੇ ਭੂਪਤੀਨਗਰ ਇਲਾਕੇ ’ਚ 2022 ਬੰਬ ਧਮਾਕੇ ਮਾਮਲੇ ਦੀ ਜਾਂਚ ਲਈ ਗਈ ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਟੀਮ ’ਤੇ ਅੱਜ ਪਿੰਡ ਵਾਸੀਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਕੁੱਝ ਅਧਿਕਾਰੀਆਂ ਨੂੰ ਸੱਟਾਂ ਵੀ ਲੱਗੀਆਂ। ਭੂਪਤੀਨਗਰ ’ਚ ਐਨਆਈਏ ਟੀਮ ਦੇ ਸਾਹਮਣੇ ਲਾਠੀ-ਡੰਡੇ ਲੈ ਕੇ ਖੜ੍ਹੇ ਹੋ ਗਏ। ਐਨਆਈਏ ਦੀ ਟੀਮ ਨੇ ਜਦੋਂ ਆਰੋਪੀਆਂ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਅਤੇ ਉਨ੍ਹਾਂ ਐਨਆਈਏ ਦੀ ਗੱਡੀ ’ਤੇ ਪਥਰਾਅ ਕਰ ਦਿੱਤਾ। ਧਿਆਨ ਰਹੇ ਕਿ ਕੋਲਕਾਤਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਐਨਆਈਏ ਦੀ ਟੀਮ ਭੂਪਤੀ ਨਗਰ ’ਚ 2022 ਦੌਰਾਨ ਹੋਏ ਬੰਬ ਧਮਾਕਿਆਂ ਦੀ ਜਾਂਚ ਕਰਨ ਲਈ ਪਹੁੰਚੀ ਸੀ।

    ਇਸ ਸਬੰਧੀ ’ਚ ਪੁਲਿਸ ਨੇ ਤਿੰਨ ਵਿਅਕਤੀਆਂ ਬੋਲਾਈ ਮੈਤੀ, ਸਮਯ ਮੈਤੀ ਅਤੇ ਮਾਨਵਦਤ ਜਾਨ ਨੂੰ ਗਿ੍ਰਫ਼ਤਾਰ ਕੀਤਾ ਹੈ। ਉਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਐਨਆਈਏ ਅਫ਼ਸਰਾਂ ਨੇ ਰਾਤ ਨੂੰ ਰੇਡ ਕਿਉਂ ਕੀਤੀ। ਕੀ ਉਨ੍ਹਾਂ ਕੋਲ ਪੁਲਿਸ ਦੀ ਪਰਮਿਸ਼ਨ ਸੀ ਅਤੇ ਲੋਕਾਂ ਨੇ ਉਨ੍ਹਾਂ ਦੇ ਨਾਲ ਅਜਿਹਾ ਹੀ ਵਿਵਹਾਰ ਕੀਤਾ, ਜਿਹੋ ਜਿਹਾ ਰਾਤ ਸਮੇਂ ਕਿਸੇ ਵੀ ਅਣਜਾਣ ਵਿਅਕਤੀ ਖਿਲਾਫ਼ ਕੀਤਾ ਜਾਣਾ ਚਾਹੀਦਾ ਹੈ।

    RELATED ARTICLES

    Most Popular

    Recent Comments