ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਅਸਤੀਫਾ ਦੇਣ ਤੋਂ ਬਾਅਦ ਹੁਣ ਆਤਿਸ਼ੀ ਦਿੱਲੀ ਦੀ ਅਗਲੀ ਮੁੱਖ ਮੰਤਰੀ ਬਣ ਗਈ ਹੈ। ਉਹਨਾਂ ਨੂੰ ਦਿੱਲੀ ਦੇ ਉੱਪ ਰਾਜਪਾਲ ਵੀ ਕੇ ਸਕਸ਼ੈਨਾ ਨੇ ਅੱਜ ਅਹੁਦੇ ਦੀ ਸਹੁੰ ਚੁਕਾਈ। ਆਤਸ਼ੀ ਦੇ ਨਾਲ ਉਹਨਾਂ ਦੇ ਸਰਕਾਰ ਦੇ 5 ਮੰਤਰੀਆਂ ਨੇ ਵੀ ਸਹੁੰ ਚੁੱਕੀ।
ਇਸ ਤੋਂ ਪਹਿਲਾਂ ਆਤਸ਼ੀ ਸਿੱਖਿਆ ਵਿਭਾਗ ਸਮੇਤ ਦਿੱਲੀ ਦੇ ਕਈ ਅਹਿਮ ਮੰਤਰਾਲਿਆਂ ਨੂੰ ਮੰਤਰੀ ਵਜੋਂ ਸੰਭਾਲ ਚੁੱਕੀ ਹੈ। ਆਤਿਸ਼ੀ ਦੇ ਨਾਲ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਪੰਜ ਵਿਧਾਇਕਾਂ ਵਿੱਚ ਗੋਪਾਲ ਰਾਏ, ਸੌਰਭ ਭਾਰਦਵਾਜ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਮੁਕੇਸ਼ ਅਹਲਾਵਤ ਦੇ ਨਾਂ ਸ਼ਾਮਿਲ ਹਨ। ਮੁਕੇਸ਼ ਅਹਲਾਵਤ ਨੂੰ ਪਹਿਲੀ ਵਾਰ ਆਤਿਸ਼ੀ ਦੀ ਕੈਬਨਿਟ ‘ਚ ਜਗ੍ਹਾ ਮਿਲੀ ਹੈ।