More
    HomePunjabi Newsਅਰਵਿੰਦ ਕੇਜਰੀਵਾਲ ਦੇ ਪੀਏ ਨੂੰ ਦਿੱਲੀ ਪੁਲਿਸ ਨੇ ਕੀਤਾ ਗਿ੍ਫ਼ਤਾਰ

    ਅਰਵਿੰਦ ਕੇਜਰੀਵਾਲ ਦੇ ਪੀਏ ਨੂੰ ਦਿੱਲੀ ਪੁਲਿਸ ਨੇ ਕੀਤਾ ਗਿ੍ਫ਼ਤਾਰ

    ਸਵਾਤੀ ਮਾਲੀਵਾਲ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਵਿਭਵ ਖਿਲਾਫ ਲਿਆ ਗਿਆ ਐਕਸ਼ਨ

    ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ 13 ਮਈ ਨੂੰ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਹੋਈ ਮਾਰਕੁੱਟ ਦੇ ਮਾਮਲੇ ’ਚ ਪੁਲਿਸ ਨੇ ਵਿਭਵ ਕੁਮਾਰ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਇਹ ਐਕਸ਼ਨ ਸਵਾਤੀ ਮਾਲੀਵਾਲ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਲਿਆ। ਮੈਡੀਕਲ ਰਿਪੋਰਟ ’ਚ 2 ਤਸਵੀਰਾਂ ਦੇ ਨਾਲ ਸਵਾਤੀ ਦੀ ਅੱਖ ਅਤੇ ਪੈਰ ’ਤੇ ਸੱਟ ਦੇ ਨਿਸ਼ਾਨ ਦਾ ਜ਼ਿਕਰ ਕੀਤਾ ਗਿਆ ਹੈ।

    ਦਿੱਲੀ ਪੁਲਿਸ ਨੇ 16 ਮਈ ਦੀ ਰਾਤ ਨੂੰ 11ਵਜੇ ਸਵਾਤੀ ਮਾਲੀਵਾਲ ਦਾ ਮੈਡੀਕਲ ਏਮਸ ’ਚ ਕਰਵਾਇਆ ਸੀ। ਉਧਰ ਮਾਲੀਵਾਲ ਨਾਲ ਹੋਈ ਮਾਰਕੁੱਟ ਦੇ ਮਾਮਲੇ ’ਚ ਇਕ ਨਵਾਂ ਵੀਡੀਓ ਸਾਹਮਣੇ ਆਇਆ ਹੈ। 13 ਮਈ ਦੇ ਇਸ 32 ਸਕਿੰਟ ਵਾਲੇ ਵੀਡੀਓ ਵਿਚ ਪੁਲਿਸ ਵਾਲੇ ਸਵਾਤੀ ਮਾਲੀਵਾਲ ਨੂੰ ਸੀਐਮ ਹਾਊਸ ’ਚੋਂ ਬਾਹਰ ਕੱਢਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਦੇ ਆਖਰ ’ਚ ਸਵਾਤੀ ਮਾਲੀਵਾਲੀ ਮਹਿਲਾ ਸਕਿਓਰਿਟੀ ਗਾਰਡ ਦਾ ਹੱਥ ਝਟਕ ਰਹੀ ਹੈ ਅਤੇ ਪੁਲਿਸ ਅਫਸਰਾਂ ਨਾਲ ਗੱਲ ਕਰਦੀ ਹੋਈ ਨਜ਼ਰ ਆ ਰਹੀ ਹੈ ਪ੍ਰੰਤੂ ਮੀਡੀਆ ਅਦਾਰਿਆਂ ਵੱਲੋਂ ਵੀਡੀਓ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਗਈ।

    RELATED ARTICLES

    Most Popular

    Recent Comments