More
    HomePunjabi Newsਲੁਧਿਆਣਾ ’ਚ ਅਰਵਿੰਦ ਕੇਜਰੀਵਾਲ ਨੇ ਆਰ ਐਸ ਐਸ ’ਤੇ ਸਾਧਿਆ ਨਿਸ਼ਾਨਾ

    ਲੁਧਿਆਣਾ ’ਚ ਅਰਵਿੰਦ ਕੇਜਰੀਵਾਲ ਨੇ ਆਰ ਐਸ ਐਸ ’ਤੇ ਸਾਧਿਆ ਨਿਸ਼ਾਨਾ

    ਕਿਹਾ- ਖੁਦ ਨੂੰ ਭਗਵਾਨ ਸਮਝ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ

    ਲੁਧਿਆਣਾ/ਬਿਊਰੋ ਨਿਊਜ਼ : ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਮੰਗਲਵਾਰ ਨੂੰ ਲੁਧਿਆਣਾ ’ਚ ਵਪਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪੰਜਾਬ ਦੇ ਕਈ ਕੈਬਨਿਟ ਮੰਤਰੀ ਵੀ ਮੌਜੂਦ ਸਨ। ਵਪਾਰੀ ਮਿਲਣ ਪ੍ਰੋਗਰਾਮ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ’ਚ ਵਪਾਰੀਆਂ ਦੇ ਲਈ ਸਾਡੀ ਸਰਕਾਰ ਕਾਰਗਰ ਕਦਮ ਚੁੱਕ ਰਹੀ ਹੈ।

    ਜਦਕਿ ਪੰਜਾਬ ਦੀ ਪਹਿਲੀਆਂ ਸਰਕਾਰਾਂ ਨੇ ਪੰਜਾਬ ਦੇ ਕਾਰੋਬਾਰ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਸੀ। ਕੇਜਰੀਵਾਲ ਨੇ ਅੱਗੇ ਕਿਹਾ ਕਿ ਪਹਿਲਾਂ ਵਪਾਰੀ ਪੰਜਾਬ ਛੱਡ ਕੇ ਦੂਜੇ ਰਾਜਾਂ ’ਚ ਜਾ ਰਹੇ ਸਨ, ਜਿਸ ਨੂੰ ਅਸੀਂ ਰੋਕਿਆ। ਸਾਡੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਛੱਡ ਕੇ ਗਏ ਕਾਰੋਬਾਰੀਆਂ ਨੂੰ ਅਸੀਂ ਵਾਪਸ ਬੁਲਾਉਣਾ ਸ਼ੁਰੂ ਕਰ ਦਿੱਤਾ ਅਤੇ ਅੱਜ ਹਰ ਵਪਾਰੀ ਪੰਜਾਬ ਅੰਦਰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਇਸ ਮੌਕੇ ਉਨ੍ਹਾਂ ਆਰ ਐਸ ਐਸ ਅਤੇ ਭਾਜਪਾ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਨੂੰ ਭਗਵਾਨ ਸਮਝਣ ਲੱਗੇ ਹਨ।

    RELATED ARTICLES

    Most Popular

    Recent Comments